ਪੀ. ਐੱਮ. ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਵਜ੍ਹਾ ਹੈ ਖਾਸ

Friday, January 11, 2019 10:43 AM

ਨਵੀਂ ਦਿੱਲੀ (ਬਿਊਰੋ) : ਦੇਸ਼ ਦੀ ਰਾਜਧਾਨੀ ਦਿੱਲੀ 'ਚ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇਕ ਬੈਠਕ ਦੇ ਤਹਿਤ ਕੀਤੀ ਗਈ, ਜਿਸ 'ਚ ਫਿਲਮ ਜਗਤ ਦੇ ਕਈ ਨੌਜਵਾਨ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਪੀ. ਐੱਮ. ਮੋਦੀ ਵੀ ਬਾਲੀਵੁੱਡ ਕਲਾਕਾਰਾਂ ਨਾਲ ਮਿਲ ਕੇ ਕਾਫੀ ਖੁਸ਼ ਨਜ਼ਰ ਆਏ।

PunjabKesari

ਬਾਲੀਵੁੱਡ ਦੇ ਹਰਫਨਮੌਲਾ ਐਕਟਰ ਰਣਵੀਰ ਸਿੰਘ ਨੇ ਸਾਥੀ ਕਲਾਕਾਰਾਂ ਤੇ ਪੀ. ਐੱਮ. ਮੋਦੀ ਨਾਲ ਇਕ ਸੈਲਫੀ ਲਈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari
ਦਅਰਸਲ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਨੌਜਵਾਨ ਸਟਾਰਸ ਨੂੰ ਲੈ ਕੇ ਇਕ ਬੈਠਕ ਕੀਤੀ ਸੀ।

PunjabKesari

ਇਸ ਬੈਠਕ 'ਚ ਪੀ. ਐੱਮ. ਨੇ ਬਾਲੀਵੁੱਡ ਕਲਾਕਾਰਾਂ ਨਾਲ ਕਈ ਮੁੱਦਿਆਂ 'ਤੇ ਗੱਲ ਕੀਤੀ। ਇਸ ਤੋਂ ਇਲਾਵਾ ਸਿਨੇਮਾ 'ਚ ਹੋਰ ਕੀ-ਕੀ ਬਦਲਾਅ ਹੋਣੇ ਚਾਹੀਦੇ ਹਨ, ਇਸ 'ਤੇ ਵੀ ਚਰਚਾ ਕੀਤੀ ਗਈ। 

PunjabKesari
ਦੱਸ ਦਈਏ ਕਿ ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ, ਸੁਸ਼ਾਂਤ ਸਿੰਘ ਰਾਜਪੂਤ, ਰੋਹਿਤ ਸ਼ੈੱਟੀ, ਵਿੱਕੀ ਕੌਸ਼ਲ, ਆਯੁਸ਼ਮਾਨ ਖੁਰਾਣਾ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਸਮੇਤ ਹੋਰ ਕਈ ਸਿਤਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ।

PunjabKesari

ਪਿਛਲੀ ਵਾਰ ਜਦੋਂ ਪੀ. ਐੱਮ. ਮੋਦੀ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਕੁਮਾਰ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਇਸੇ ਕਰਕੇ ਇਸ ਵਾਰ ਭੂਮੀ ਪੇਡਨੇਕਰ ਵੀ ਪੀ. ਐੱਮ. ਮੋਦੀ ਨੂੰ ਮਿਲਣ ਆਈ ਹੈ।

PunjabKesari

ਰਣਬੀਰ ਸਿੰਘ ਵੀ ਹਵਾਈ ਅੱਡੇ 'ਤੇ ਨਜ਼ਰ ਆਇਆ।ਖਬਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ ਨੌਜਵਾਨ ਸਿਤਾਰਿਆਂ ਨੂੰ ਹੀ ਮਿਲਣ ਲਈ ਬੁਲਾਇਆ ਹੈ।

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More