ਪੀ. ਐੱਮ. ਮੋਦੀ ਨਾਲ ਕੀਤੀ ਪ੍ਰਿਅੰਕਾ ਨੇ ਮੁਲਾਕਾਤ, ਤਸਵੀਰ ਸਾਂਝੀ ਕਰਕੇ ਕੀਤਾ ਧੰਨਵਾਦ
5/30/2017 3:50:20 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਬਰਲਿਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪ੍ਰਿਅੰਕਾ ਨੇ ਪੀ. ਐੱਮ. ਨਾਲ ਮੁਲਾਕਾਤ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। 'ਦੇਸੀ ਗਰਲ' ਪ੍ਰਿਅੰਕਾ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਇਹ ਪਿਆਰਾ ਸੰਯੋਗ ਹੈ ਕਿ ਪੀ. ਐੱਮ. ਤੇ ਮੈਂ ਇਕ ਹੀ ਸਮੇਂ 'ਤੇ ਬਰਲਿਨ 'ਚ ਹਾਂ। ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਮੇਰੇ ਲਈ ਸਮਾਂ ਕੱਢਣ ਲਈ ਨਰਿੰਦਰ ਮੋਦੀ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ।'
ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਯੂਰਪ ਦੇ ਚਾਰ ਦੇਸ਼ਾਂ ਦੀ ਯਾਤਰਾ 'ਤੇ ਹਨ। ਜਰਮਨੀ, ਸਪੇਨ, ਰੂਸ ਤੇ ਫਰਾਂਸ ਦੀ 6 ਦਿਨਾਂ ਦੀ ਯਾਤਰਾ ਦੌਰਾਨ ਪੀ. ਐੱਮ. ਫਿਲਹਾਲ ਜਰਮਨੀ 'ਚ ਹਨ। ਉਨ੍ਹਾਂ ਨੇ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ 'ਤੇ ਗੱਲਬਾਤ ਕੀਤੀ। ਉਥੇ ਪ੍ਰਿਅੰਕਾ ਚੋਪੜਾ ਆਪਣੀ ਹਾਲੀਵੁੱਡ ਫਿਲਮ 'ਬੇਵਾਚ' ਦੀ ਪ੍ਰਮੋਸ਼ਨ ਲਈ ਬਰਲਿਨ 'ਚ ਹੈ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਬਰਲਿਨ ਟੂਰ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ