ਰਾਖੀ ਸਾਵੰਤ ਦੀ ਪੀ. ਐੱਮ. ਮੋਦੀ ਨੂੰ ਨਸੀਹਤ, ਸਿਆਸਤ 'ਚ ਛਿੜੇ ਚਰਚੇ

1/24/2019 9:45:55 AM

ਮੁੰਬਈ (ਬਿਊਰੋ) — ਕੁਝ ਦਿਨ ਪਹਿਲਾਂ ਰਾਖੀ ਸਾਵੰਤ ਦੀਪਕ ਕਲਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ ਪਰ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਦੇ ਚਰਚੇ ਪੂਰੇ ਦੇਸ਼ ਦੀ ਸਿਆਸਤ 'ਚ ਹੋਣ ਲੱਗੀ ਹੈ। ਦਰਅਸਲ ਰਾਖੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੰਦੇ ਹੋਏ ਇਕ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਰਾਖੀ ਸਾਵੰਤ ਆਖ ਰਹੀ ਹੈ ''ਇੰਨ੍ਹੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਮਿਲ ਰਹੇ ਹਨ। ਇਹ ਲੋਕ ਦੇਸ਼ ਦੇ ਸਭ ਤੋਂ ਅਮੀਰ ਲੋਕ ਹਨ ਪਰ ਇਸ ਦੇ ਨਾਲ ਹੀ ਰਾਖੀ ਨੇ ਇਹ ਵੀ ਕਿਹਾ ਹੈ ਕਿ ਫਿਲਮੀ ਹਸਤੀਆਂ ਨੂੰ ਮਿਲਣ ਨਾਲ ਪ੍ਰਧਾਨ ਮੰਤਰੀ ਅਗਲੀਆਂ ਲੋਕ ਸਭਾ ਚੋਣਾ ਨਹੀਂ ਜਿੱਤ ਸਕਦੇ। ਅਜਿਹੇ 'ਚ ਜੇ ਮੋਦੀ ਚੋਣਾਂ ਜਿੱਤਣਾ ਚਾਹੁੰਦੇ ਹਨ ਤਾਂ ਉਹ ਦੇਸ਼ ਦੇ ਗਰੀਬ ਲੋਕਾਂ ਅਤੇ ਕਿਸਾਨਾਂ ਨੂੰ ਮਿਲਣ, ਜੋ ਆਤਮ ਹੱਤਿਆ ਕਰ ਰਹੇ ਹਨ। ਅੱਗੇ ਰਾਖੀ ਨੇ ਕਿਹਾ ਕਿ ਇਹੀ ਲੋਕ ਹਨ, ਜੋ ਉਨ੍ਹਾਂ ਨੂੰ ਚੋਣਾਂ 'ਚ ਜਿੱਤ ਪ੍ਰਾਪਤ ਕਰਵਾ ਸਕਦੇ ਹਨ।''

https://www.instagram.com/p/Bs91jRNhQAj/

ਦੱਸਣਯੋਗ ਹੈ ਕਿ ਰਾਖੀ ਸਾਵੰਤ ਬਾਲੀਵੁੱਡ ਦੀ ਡਰਾਮਾ ਕੁਈਨ ਅਖਵਾਉਣ ਵਾਲੀ ਅਦਾਕਾਰਾ ਹੈ, ਜੋ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News