ਰਾਖੀ ਸਾਵੰਤ ਪੀ. ਐੱਮ. ਮੋਦੀ ਨੂੰ ਦੇਵੇਗੀ ਇਹ ਤੋਹਫਾ

5/18/2019 1:17:59 PM

ਮੁੰਬਈ (ਬਿਊਰੋ) — ਮਸ਼ਹੂਰ ਗਾਇਕਾ ਆਸ਼ਾ ਭੋਸਲੇ, ਰਾਖੀ ਸਾਵੰਤ ਲਈ ਹਾਲ ਹੀ 'ਚ 'ਆਈਟਮ ਸੌਂਗ' ਰਿਕਾਰਡ ਕੀਤਾ ਹੈ। ਇਹ ਗੀਤ ਉਰਦੂ, ਅਰਬੀ ਤੇ ਹਿੰਦੀ ਭਾਸ਼ਾ ਦਾ ਮਿਕਸਚਰ ਹੋਵੇਗਾ। ਇਹ ਗੀਤ ਫਿਲਮ 'ਕਸ਼ਮੀਰ ਸੇਕਸ਼ਨ 377' ਲਈ ਫਿਲਮਾਇਆ ਗਿਆ ਹੈ। ਆਸ਼ਾ ਭੋਸਲੇ ਨੇ ਇਸ ਗੀਤ ਦੀ ਪੂਰੀ ਰਿਕਾਰਡਿੰਗ ਕਰ ਲਈ ਹੈ ਅਤੇ ਨਾਲ ਹੀ ਫਿਲਮ ਦੀ ਚੰਗੀ ਕਮਾਈ ਤੇ ਕਾਮਯਾਬੀ ਲਈ ਟੀਮ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸੇ ਗੀਤ ਦੀ ਖਾਸੀਅਤ ਹੈ ਕਿ ਇਸ ਨੂੰ ਸੁਣ ਕੇ ਤੁਹਾਨੂੰ ਫਿਲਮ 'ਕੁਰਬਾਨੀ' ਦਾ ਸੁਪਰਹਿੱਟ ਗੀਤ 'ਲੈਲਾ ਮੈਂ ਲੈਲਾ' ਦੀ ਯਾਦ ਜ਼ਰੂਰ ਆਵੇਗੀ। ਥੋੜੀ ਅਰਬੀ, ਥੋੜੀ ਫਾਰਸੀ ਤੇ ਬਾਕੀ ਹਿੰਦੁਸਤਾਨੀ ਭਾਸ਼ਾ ਦਾ ਪ੍ਰਯੋਗ ਕਰਕੇ ਲਿਖੇ ਗਏ ਇਸ ਗੀਤ ਦੀ ਕਹਾਣੀ ਪਾਕਿਸਤਾਨ 'ਚ ਨੌਟੰਕੀ 'ਚ ਨੱਚਣ ਵਾਲੀ ਲੜਕੀ ਲਈ ਹੈ, ਜੋ ਆਪਣੀਆਂ ਕਾਤਿਲ ਤੇ ਖੂਬਸੂਰਤ ਹੁਸਨ ਦੇ ਜਲਵਿਆਂ ਨਾਲ ਕਸ਼ਮੀਰੀ ਜਵਾਨਾਂ ਨੂੰ ਜਿਹਾਦਦੇ ਰਾਸਤੇ 'ਤੇ ਭੇਜਦੀ ਹੈ।

ਇਸ ਫਿਲਮ 'ਚ ਪਾਕਿਸਤਾਨੀ ਲੜਕੀ ਦਾ ਕਿਰਦਾਰ ਰਾਖੀ ਸਾਵੰਤ ਨਿਭਾ ਰਹੀ ਹੈ ਅਤੇ ਇਸੇ ਗੀਤ ਨੂੰ ਆਸ਼ਾ ਭੋਸਲੇ ਨੇ ਆਪਣੀ ਖਨਕਦਾਰ ਆਵਾਜ਼ ਨਾਲ ਸਜਾਇਆ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਪਾਕਿਸਤਾਨੀ ਝੰਡੇ ਨੂੰ ਸੀਨੇ ਨਾਲ ਲਾ ਕੇ ਪੋਜ਼ ਦਿੰਦੀ ਨਜ਼ਰ ਆਈ ਸੀ। ਰਾਖੀ ਦੀਆਂ ਇਹ ਤਸਵੀਰਾਂ ਫਿਲਮ 'ਕਸ਼ਮੀਰ ਧਾਰਾ 370' ਦੀ ਸ਼ੂਟਿੰਗ ਦੌਰਾਨ ਦੀਆਂ ਹਨ। ਇਹ ਗੀਤ ਉਸੇ ਫਿਲਮ ਲਈ ਰਿਕਾਰਡ ਕੀਤਾ ਗਿਆ ਹੈ। ਆਸ਼ਾ ਤਾਈ ਨੇ ਇਹ ਗੀਤ ਕਰੀਬ ਇਕ ਘੰਟੇ 'ਚ ਰਿਕਾਰਡ ਕਰ ਲਿਆ। ਉਹ ਸਟੂਡੀਓ 'ਚ ਪਹੁੰਚੀ ਅਤੇ ਸਭ ਤੋਂ ਪਹਿਲਾ ਪੂਰਾ ਗੀਤ ਖੁਦ ਆਪਣੀ ਰਾਈਟਿੰਗ 'ਚ ਲਿਖਿਆ ਤੇ ਯਾਦ ਕੀਤਾ ਅਤੇ ਥੋੜ੍ਹੇ ਹੀ ਸਮੇਂ 'ਚ ਉਨ੍ਹਾਂ ਨੇ ਗੀਤ ਦੀ ਰਿਕਾਰਡਿੰਗ ਪੂਰੀ ਕਰ ਲਈ। ਆਸ਼ਾ ਤਾਈ ਨੇ ਗੀਤ ਰਿਕਾਰਡ ਹੋਣ ਤੋਂ ਬਾਅਦ ਰਾਖੀ ਸਾਵੰਤ ਤੇ ਫਿਲਮ ਦੇ ਨਿਰਦੇਸ਼ਕ ਰਾਕੇਸ਼ ਸਾਵੰਤ ਨਾਲ ਫਿਲਮ ਦੇ ਵਿਸ਼ੇ 'ਤੇ ਵੀ ਚਰਚਾ ਕੀਤੀ। ਰਾਖੀ ਸਮੇਤ ਫਿਲਮ ਦੀ ਪੂਰੀ ਟੀਮ ਨੂੰ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਦਿੱਤਾ ਤੇ ਰਾਖੀ ਨਾਲ ਗੀਤ ਦੇ ਬੋਲਾਂ 'ਤੇ ਠੁਮਕੇ ਲਾਉਣ 'ਚ ਵੀ ਪਿੱਛੇ ਨਾ ਰਹੀ।

ਦੱਸਣਯੋਗ ਹੈ ਕਿ 'ਕਸ਼ਮੀਰ ਧਾਰਾ 370' ਕਸ਼ਮੀਰ ਸਮੱਸਿਆ ਤੇ ਕਸ਼ਮੀਰੀ ਪੰਡਿਤਾਂ 'ਤੇ ਆਧਾਰਿਤ ਹੈ। ਨਿਰਦੇਸ਼ਕ ਰਾਕੇਸ਼ ਸਾਵੰਤ ਦੱਸਦੇ ਹਨ ਕਿ, ''ਸਾਡੀ ਫਿਲਮ ਦਾ ਨਾਂ ਹੈ 'ਕਸ਼ਮੀਰ ਧਾਰਾ 370', ਅਸੀਂ ਪਿਛਲੇ ਦਿਨੀਂ ਹੀ ਫਿਲਮ ਦੀ ਸ਼ੂਟਿੰਗ ਦੇਹਰਾਦੂਨ ਤੇ ਕਸ਼ਮੀਰ 'ਚ ਪੂਰੀ ਕਰ ਲਈ। ਇਸ ਫਿਲਮ 'ਚ ਹਿਤੇਨ ਤੇਜਵਾਨੀ ਅਹਿਮ ਭੂਮਿਕਾ 'ਚ ਹੈ। 2 ਨਵੀਆਂ ਲੜਕੀਆਂ ਅੰਜਲੀ ਪਾਂਡੇ ਤੇ ਤਨਵੀ ਟੰਡਨ ਹਨ। ਮਨੋਜ ਜੋਸ਼ੀ ਮੇਰੀ ਫਿਲਮ 'ਚ ਕਸ਼ਮੀਰੀ ਪੰਡਿਤ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਦੀ ਪਤਨੀ ਦਾ ਕਿਰਦਾਰ ਜਰੀਨਾ ਵਹਾਬ ਜੀ ਤੇ ਬੇਟੇ ਦਾ ਕਿਰਦਾਰ ਹਿਤੇਨ ਤੇਜਵਾਨੀ ਨਿਭਾ ਰਹੇ ਹਨ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਸਾਵੰਤ ਮੁਤਾਬਕ, ਇਹ ਫਿਲਮ ਭਾਪਜਾ ਦੀ ਹੈ। ਮੈਂ ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਿਫਤ ਕਰਾਂਗਾ ਕਿਉਂਕਿ ਇਹ ਮੁੱਦਾ ਵੀ ਮੋਦੀ ਜੀ ਦਾ ਹੀ ਹੈ। ਅਸੀਂ ਇਸ ਫਿਲਮ ਨੂੰ ਇਸੇ ਸਾਲ 7 ਅਗਸਤ ਨੂੰ ਰਿਲੀਜ਼ ਕਰਨਾ ਤੈਅ ਕੀਤਾ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News