ਮਾਡਲ ਨੇ ਪਤੀ 'ਤੇ ਲਗਾਇਆ ਕੁੱਟਮਾਰ ਤੇ ਜ਼ਬਰਨ ਧਰਮ ਪਰਿਵਰਤਨ ਕਰਾਉਣ ਦਾ ਦੋਸ਼, FIR ਦਰਜ

11/18/2017 4:43:34 PM

ਮੁੰਬਈ(ਬਿਊਰੋ)— ਮਾਡਲ ਰਸ਼ਮੀ ਸ਼ਹਿਬਾਜਕਰ ਨੇ ਹਾਲ ਹੀ 'ਚ ਆਪਣੇ ਪਤੀ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਕੁੱਟਮਾਰ ਦੇ ਪਿੱਛੇ ਰਸ਼ਮੀ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਰਸ਼ਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਧਰਮ ਪਰਿਵਰਤਨ ਲਈ ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਹੈ।

PunjabKesari

ਰਸ਼ਮੀ ਦਾ ਦੋਸ਼ ਹੈ ਕਿ ਧਰਮ ਬਦਲਣ ਤੋਂ ਇਨਕਾਰ ਕਰਨ 'ਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਆਸਿਫ ਤੇ ਰਸ਼ਮੀ ਦਾ ਵਿਆਹ 6 ਅਗਸਤ 2005 ਨੂੰ ਹੋਇਆ ਸੀ, ਉਨ੍ਹਾਂ ਦਾ ਇਕ ਸੱਤ ਸਾਲ ਦਾ ਬੱਚਾ ਵੀ ਹੈ।

PunjabKesari

ਰਸ਼ਮੀ ਦਾ ਦੋਸ਼ ਹੈ ਕਿ ਕੁਝ ਸਾਲਾਂ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਨਾਲ ਹਿੰਸਾ ਕੀਤੀ ਜਾ ਰਹੀ ਸੀ। ਰਸ਼ਮੀ ਨੇ ਨਾ ਸਿਰਫ ਆਪਣੇ ਪਤੀ 'ਤੇ ਧਰਮ ਪਰਿਵਰਤਨ ਕਰਾਉਣ ਦਾ ਦੋਸ਼ ਲਗਾਇਆ ਹੈ, ਬਲਕਿ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਨੇ ਡੇਢ ਸਾਲ ਪਹਿਲਾਂ ਇਕ ਹਿੰਦੂ ਲੜਕੀ ਨਾਲ ਵਿਆਹ ਕੀਤਾ ਸੀ।

PunjabKesari

ਰਸ਼ਮੀ ਮੁਤਾਬਕ ਵਿਆਹ ਤੋਂ ਬਾਅਦ ਉਸ ਲੜਕੀ ਨੂੰ ਇਸਲਾਮ ਧਰਮ ਅਪਣਾਉਣਾ ਪਿਆ ਸੀ।

PunjabKesari

ਰਸ਼ਮੀ ਨੇ ਇਹ ਵੀ ਦੋਸ਼ ਲਾਇਆ ਹੈ ਕਿ 2010 'ਚ ਜਦੋਂ ਉਹ ਗਰਭਵਤੀ ਹੋਈ ਹੈ, ਉਸੇ ਸਮੇਂ ਤੋਂ ਹਾਲਾਤ ਵਿਗੜਦੇ ਗਏ। ਰਸ਼ਮੀ ਮੁਤਾਬਕ ਇਸ ਦੌਰਾਨ ਉਨ੍ਹਾਂ ਦੇ ਪਤੀ ਦਾ ਕਿਸੇ ਦੂਜੀ ਮਹਿਲਾ ਨਾਲ ਅਫੇਅਰ ਹੋ ਗਿਆ, ਜੋ ਉਨ੍ਹਾਂ ਦੇ ਕਜ਼ਨ ਦੀ ਪ੍ਰੇਮਿਕਾ ਸੀ।

PunjabKesari

ਇੰਨਾ ਹੀ ਨਹੀਂ, ਰਸ਼ਮੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ 2016 'ਚ ਉਨ੍ਹਾਂ ਦੇ ਪਤੀ ਇਕ ਨਵੀਂ ਪ੍ਰੇਮਿਕਾ ਨਾਲ ਹੋਟਲ 'ਚ ਫੜ੍ਹੇ ਗਏ ਸਨ।

PunjabKesari

ਦੋਸ਼ ਹੈ ਕਿ ਇਸ ਤੋਂ ਬਾਅਦ ਆਸਿਫ ਨੇ ਰਸ਼ਮੀ ਤੋਂ ਆਪਣੇ ਮਾਇਕੇ ਤੋਂ ਪੈਸਾ ਲਿਆ ਕੇ ਦੂਜਾ ਫਲੈਟ ਲੈਣ ਤੇ ਵੱਖਰਾ ਰਹਿਣ ਲਈ ਕਿਹਾ।

PunjabKesari

ਰਸ਼ਮੀ ਨੇ ਇਸ ਸੰਬੰਧ 'ਚ ਪੁਲਸ 'ਚ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਆਸਿਫ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। ਰਸ਼ਮੀ ਨੇ ਬਾਂਦਰਾ ਪੁਲਸ ਨੂੰ ਆਪਣੀਆਂ ਸੱਟਾਂ ਵੀ ਦਿਖਾਈਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News