ਸਲਮਾਨ ਦੇ ਪਿਤਾ ਸਲੀਮ ਖਾਨ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਹੈ ਖਾਸ ਰਿਸ਼ਤਾ, ਦੇ ਚੁੱਕੇ ਹਨ ਸੁਪਰਹਿੱਟ ਫਿਲਮਾਂ

11/24/2017 12:26:39 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਪਿਤਾ ਤੇ ਪਟਕਥਾ ਲੇਖਕ ਸਲੀਮ ਖਾਨ ਦਾ ਅੱਜ 82ਵਾਂ ਜਨਮਦਿਨ ਹੈ। ਸਲੀਮ ਖਾਨ ਦਾ ਜਨਮ 24 ਨਵੰਬਰ 1935 ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ ਸੀ। ਉਂਝ ਤਾਂ ਸਲੀਮ ਖਾਨ ਨੇ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਪਰ ਆਪਣੇ ਸ਼ੁਰੂਆਤੀ ਕਰੀਅਰ 'ਚ ਉਨ੍ਹਾਂ ਨੇ ਕਾਫੀ ਸੰਘਰਸ਼ ਦਾ ਸਾਹਮਣਾ ਕੀਤਾ ਸੀ। 70 ਤੇ 80 ਦੇ ਦਹਾਕੇ 'ਚ ਸਲੀਮ ਇੱਕਲੇ ਨਹੀਂ ਬਲਕਿ ਜਾਵੇਦ ਅਖਤਰ ਨਾਲ ਮਿਲ ਕੇ ਕੰਮ ਕਰਦੇ ਸਨ।

PunjabKesari

ਸਲੀਮ-ਜਾਵੇਦ ਦੀ ਇਸ ਹਿੱਟ ਜੋੜੀ ਨੇ ਇੱਕਠੇ ਕਰੀਬ 10 ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ, ਜਿਨ੍ਹਾਂ 'ਚੋਂ 'ਹਾਥੀ ਮੇਰਾ ਸਾਥੀ', 'ਸੀਤਾ ਔਰ ਗੀਤਾ', 'ਸ਼ੋਅਲੇ' ਵਰਗੀਆਂ ਸੁਪਰਹਿੱਟ ਫਿਲਮਾਂ ਸ਼ਾਮਲ ਹਨ। ਇਕ ਇੰਟਰਵਿਊ 'ਚ ਸਲੀਮ ਖਾਨ ਦੱਸਦੇ ਹਨ ਕਿ ਅਸਲ 'ਚ ਉਨ੍ਹਾਂ ਨੂੰ ਲੇਖਨ ਦਾ ਕੋਈ ਖਾਸ ਸ਼ੌਕ ਨਹੀਂ ਸੀ ਪਰ ਉਹ ਆਪਣੇ ਦੋਸਤਾਂ ਲਈ ਪ੍ਰੇਮ ਪੱਤਰ ਲਿਖਦੇ ਹੁੰਦੇ ਸਨ, ਜਿਸ ਨਾਲ ਉਨ੍ਹਾਂ ਦੇ ਲਿਖਣ ਦਾ ਸਫਰ ਸ਼ੁਰੂ ਹੋਇਆ। ਉਂਝ ਤਾਂ ਅੱਜ ਦੇ ਦੌਰ 'ਚ ਸਲੀਮ ਦੀ ਫੈਮਿਲੀ ਸਿਰਫ ਬਾਲੀਵੁੱਡ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਮਿਸਾਲ ਹੈ। 

PunjabKesari

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਤੇ ਸਲੀਮ ਖਾਨ ਦੇ ਰਿਸ਼ਤੇ ਕਾਫੀ ਵਧੀਆ ਰਿਸ਼ਤਾ ਹੈ। ਸਲੀਮ ਖਾਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਪ੍ਰੋਗਰਾਮ 'ਚ ਹੋਈ ਸੀ। ਉਸ ਮੁਲਾਕਾਤ 'ਚ ਦੋਹਾਂ ਵਿਚਕਾਰ ਖੂਬ ਗੱਲਾਂ ਹੋਈਆਂ ਤੇ ਉੱਥੋਂ ਦੋਸਤੀ ਦੀ ਸ਼ੁਰੂਆਤ ਹੋਈ, ਜੋ ਅੱਗੇ ਜਾ ਕੇ ਕਾਫੀ ਗਹਿਰੀ ਹੁੰਦੀ ਗਈ। ਜਦੋਂ ਮੋਦੀ ਲੋਕਸਭਾ ਚੋਣਾਂ ਲਈ ਮੈਦਾਨ 'ਚ ਸਨ ਤਾਂ ਸਲੀਮ ਖਾਨ ਨੇ ਆਪਣੀ ਦੋਸਤੀ ਨਿਭਾਈ ਤੇ ਖੁੱਲ੍ਹ ਕੇ ਮੋਦੀ ਦਾ ਬਚਾਅ ਕੀਤਾ। ਮੋਦੀ ਲਈ ਉਰਦੂ 'ਚ ਵੈਬਸਾਈਟ ਲਾਂਚ ਕਰਾਈ ਤੇ ਖੁਦ ਉਸ ਦੀ ਜਿੰਮੇਦਾਰੀ ਲਈ।

PunjabKesari

ਸਲੀਮ ਖਾਨ ਨੇ ਗੁਜਰਾਤ ਦੰਗਿਆਂ 'ਤੇ ਤਤਕਾਲੀਨ ਸੀ. ਐੱਮ. ਮੋਦੀ ਦਾ ਬਚਾਅ ਕੀਤਾ ਹੈ ਤੇ ਮੁਸਲਮਾਨਾਂ ਨੂੰ ਇਹ ਦੱਸਿਆ ਕਿ 2002 ਤੋਂ ਬਾਅਦ ਬੀਤੇ 12 ਸਾਲ 'ਚ ਉਨ੍ਹਾਂ ਦੇ ਦੌਰ 'ਚ ਗੁਜਰਾਤ 'ਚ ਕੋਈ ਦੰਗਾ ਨਹੀਂ ਹੋਇਆ। ਇਸ ਤਰ੍ਹਾਂ ਉਨ੍ਹਾਂ ਨੇ ਇਹ ਹੀ ਕਿਹਾ ਕਿ ਦੰਗਿਆ ਲਈ ਕਿਸੇ ਸੀ. ਐੱਮ. ਨੂੰ ਜਿੰਮੇਦਾਰ ਠਹਿਰਾਉਣਾ ਸਹੀ ਨਹੀਂ ਹੈ। ਹਾਲਾਂਕਿ ਆਪਣੀ ਦੋਸਤੀ ਦੀਆਂ ਹੱਦਾਂ ਤੈਅ ਕਰਦੇ ਹੋਏ ਸਲੀਮ ਖਾਨ ਨੇ ਮੋਦੀ ਦੀ ਕਿਸੇ ਚੋਣ ਰੈਲੀ 'ਚ ਹਿੱਸਾ ਨਹੀਂ ਲਿਆ।

PunjabKesari

ਇੱਥੇ ਇਹ ਦੱਸਣਯੋਗ ਹੈ ਕਿ ਪਰਿਵਾਰ 'ਚ ਹੇਲੇਨ ਤੇ ਸਲੀਮ ਖਾਨ ਦੀ ਪਹਿਲੀ ਪਤਨੀ ਸਲਮਾ ਦੋਵੇਂ ਹੀ ਪਿਆਰ ਨਾਲ ਰਹਿੰਦੀਆਂ ਹਨ ਪਰ ਸ਼ੁਰੂਆਤੀ ਦੇ ਦਿਨਾਂ 'ਚ ਅਜਿਹਾ ਨਹੀਂ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਹੇਲੇਨ ਦਾ ਰਿਸ਼ਤਾ ਨਿਰਮਾਤਾ ਪੀ. ਐੱਨ. ਅਰੋੜ ਨਾਲ ਜੁੜਿਆ ਪਰ ਇਸ ਪਿਆਰ ਨੂੰ ਨਾ ਜਾਣੇ ਕਿਸ ਦੀ ਨਜ਼ਰ ਲੱਗੀ ਤੇ ਰਿਸ਼ਤਾ ਟੁੱਟ ਗਿਆ। ਇਸ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਹੇਲੇਨ ਸਿਰਫ ਭਾਵਨਾਤਮਕ ਰੂਪ ਨਾਲ ਹੀ ਨਹੀਂ ਟੁੱਟੀ ਬਲਕਿ ਉਨ੍ਹਾਂ ਦਾ ਕਰੀਅਰ ਵੀ ਖਤਮ ਹੋਣ ਦੀ ਸੀਮਾ 'ਤੇ ਆ ਗਿਆ ਸੀ ਤੇ ਉਹ ਇਕ-ਇਕ ਪੈਸੇ ਦੀ ਮੁਹਤਾਜ ਹੋ ਗਈ ਸੀ।

PunjabKesari

ਅਜਿਹੇ 'ਚ ਸਲੀਮ ਨੇ ਨਾ ਸਿਰਫ ਉਨ੍ਹਾਂ ਨੂੰ ਸੰਭਾਲਿਆ ਬਲਕਿ ਉਨ੍ਹਾਂ ਦੇ ਕਰੀਅਰ ਨੂੰ ਵੀ ਇਕ ਨਵੀਂ ਉਡਾਨ ਦਿੱਤੀ। ਇਸ ਤੋਂ ਬਾਅਦ ਇਸ ਇਸ਼ਕ ਨੇ 1981 'ਚ ਵਿਆਹ ਦਾ ਰੂਪ ਲੈ ਲਿਆ। ਹਾਲਾਂਕਿ ਸ਼ੁਰੂਆਤੀ ਦੌਰ 'ਚ ਸਲੀਮ ਦਾ ਪਰਿਵਾਰ ਤੇ ਬੱਚੇ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ ਪਰ ਅੱਜ ਹੇਲੇਨ ਸਾਰਿਆ ਦੇ ਦਿਲਾਂ 'ਚ ਰਾਜ ਕਰਦੀ ਹੈ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News