ਸਲਮਾਨ ਦੇ ਬਾਡੀਗਾਰਡ ਸ਼ੇਰਾ ਨੇ ਸ਼ੁਰੂ ਕੀਤਾ ਸਿਆਸੀ ਸਫਰ, ਸ਼ਿਵ ਸੈਨਾ ''ਚ ਹੋਏ ਸ਼ਾਮਲ

10/19/2019 9:53:15 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਦੇ ਮੁਖੀ ਉਦਵ ਠਾਕਰੇ ਦੀ ਮੌਜੂਦਗੀ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਗਏ। ਆਦਿਤਿਆ ਠਾਕਰੇ ਨੇ ਸ਼ੇਰਾ ਨੂੰ ਤਲਵਾਰ ਦੇ ਕੇ ਅਤੇ ਉਸ ਦੇ ਹੱਥ 'ਚ ਭੰਗਵਾ ਧਾਗਾ ਬੰਨ੍ਹ ਕੇ ਉਸ ਨੂੰ ਪਾਰਟੀ 'ਚ ਸ਼ਾਮਲ ਕੀਤਾ। ਖਬਰਾਂ ਮੁਤਾਬਕ, ਸ਼ੇਰਾ ਕਰੀਬ 22 ਸਾਲ ਤੋਂ ਸਲਮਾਨ ਖਾਨ ਦੇ ਬਾਡੀਗਾਰਡ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਸਲਮਾਨ ਨਾਲ ਪਰਛਾਈ ਵਾਂਗ ਰਹਿਣ ਵਾਲੇ ਸ਼ੇਰਾ ਦਾ ਅਸਲੀ ਨਾਂ ਗੁਰਮੀਤ ਸਿੰਘ ਜਾਲੀ ਹੈ।


ਦੱਸਣਯੋਗ ਹੈ ਕਿ ਮਹਾਰਾਸ਼ਟਰ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਮਤਦਾਨ ਹੋਣ ਜਾ ਰਿਹਾ ਹੈ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਅਜਿਹੇ 'ਚ ਕਈ ਪਾਰਟੀਆਂ ਪ੍ਰਚਾਰ 'ਚ ਆਪਣੀ ਪੂਰੀ ਤਾਕਤ ਲਾ ਰਹੀਆਂ ਹਨ। ਇਸੇ ਵਿਚਕਾਰ ਸ਼ਿਵ ਸੈਨਾ 'ਚ ਸਲਮਾਨ ਦੇ ਸਭ ਤੋਂ ਕਰੀਬੀ ਸ਼ਖਸ 'ਚੋਂ ਇਕ ਉਨ੍ਹਾਂ ਦੇ ਬਾਡੀਗਾਰਡ ਸ਼ਾਮਲ ਹੋ ਗਿਆ ਹੈ। ਹਾਲਾਂਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ੇਰਾ ਸ਼ਿਵ ਸੈਨਾ ਲਈ ਪ੍ਰਚਾਰ ਕਰੇਗਾ ਜਾਂ ਨਹੀਂ ਇਸ ਨੂੰ ਲੈ ਕੇ ਹਾਲੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸ਼ਿਵ ਸੈਨਾ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਰਾ ਦੇ ਪਾਰਟੀ 'ਚ ਸ਼ਾਮਲ ਹੋਣ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਸ਼ਿਵ ਸੈਨਾ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਚੋਣਾਂ ਲੜੇਗੀ। 124 ਸੀਟਾਂ 'ਤੇ ਸ਼ਿਵ ਸੈਨਾ ਦੇ ਉਮੀਦਵਾਰ ਹਨ ਅਤੇ ਬਾਕੀ 164 ਸੀਟਾਂ 'ਤੇ ਭਾਜਪਾ ਤੇ ਉਨ੍ਹਾਂ ਦੇ ਸਹਿਯੋਗੀ ਦਲ ਦੇ ਉਮੀਦਵਾਰ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ। ਮਹਾਰਾਸ਼ਟਰ 'ਚ ਕਰੀਬ 8.94 ਕਰੋੜ ਵੋਟਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News