ਸੰਨੀ ਲਿਓਨੀ ਦੀ ਨਵਰਾਤਿਆਂ ਵਾਲੀ ਐਡ ਦੀ ਵਧੀ 35 ਫੀਸਦੀ ਵਿਕਰੀ

9/24/2017 4:19:23 PM

ਅਹਿਮਦਾਬਾਦ(ਬਿਊਰੋ)— ਗੁਜਰਾਤ 'ਚ ਕੰਡੋਮ ਬਣਾਉਣ ਵਾਲੀ ਇੱਕ ਕੰਪਨੀ ਵੱਲੋਂ ਨਵਰਾਤੇ 'ਚ ਜਾਰੀ ਕੀਤਾ ਵਿਗਿਆਪਨ ਵਿਵਾਦਾਂ 'ਚ ਜ਼ਰੂਰ ਆ ਗਿਆ ਸੀ ਪਰ ਗੁਜਰਾਤ 'ਚ ਨਵਰਾਤੇ ਤੋਂ ਪਹਿਲਾਂ ਹੀ ਕੰਡੋਮ ਦੀ ਵਿਕਰੀ 'ਚ 35 ਫੀਸਦੀ ਤੱਕ ਉਛਾਲ ਆ ਗਿਆ ਹੈ। ਇਸ 'ਚ ਅੱਗੇ ਵੀ ਤੇਜ਼ੀ ਆਉਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਗੁਜਰਾਤ ਸਟੇਟ ਫੇਡਰੇਸ਼ਨ ਆਫ ਕੈਮਿਸਟ ਐਂਡ ਡਰੱਗਸ ਐਸੋਸੀਏਸ਼ਨ ਦਾ ਕਹਿਣਾ ਹੈ ਹਰ ਸਾਲ ਨਵਰਾਤੇ ਦੌਰਾਨ ਰਾਜ 'ਚ ਕੰਡੋਮ ਅਤੇ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ ਵੱਧ ਜਾਂਦੀ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਇਸ ਸੰਗਠ ਨੇ ਅੰਕੜਿਆਂ ਦੇ ਮੁਤਾਬਕ ਇਨ੍ਹਾਂ ਪ੍ਰੋਡਕਸ ਦੇ ਬਜ਼ਾਰ 'ਚ 35 ਫੀਸਦੀ ਤੇਜ਼ੀ ਦਰਜ ਕੀਤੀ ਗਈ ਹੈ।

PunjabKesari
ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਦੀ ਤਸਵੀਰ ਵਾਲੇ ਕੰਡੋਮ ਦਾ ਇਸ਼ਤਿਹਾਰ ਗੁਜਰਾਤ 'ਚ ਲਗਾਇਆ ਗਿਆ ਸੀ। ਇਸ ਪੋਸਟ 'ਚ ਗੁਜਰਾਤੀ ਭਾਸ਼ਾ 'ਚ ਲਿਖਿਆ ਹੈ 'ਆ ਨਵਰਾਤੀ ਰਾਮੇ ਪਰੰਤੂ ਪ੍ਰਿਮਥੀ' ਜਿਸ ਦਾ ਮਤਲਬ ਹੈ ਕਿ ”ਨਵਰਾਤੇ ਆਏ, ਖੇਡੋ ਮਗਰ ਪਿਆਰ ਨਾਲ।”ਅਸਲ 'ਚ ਗੁਜਰਾਤ 'ਚ ਕੁਝ ਥਾਵਾਂ 'ਤੇ ਮੈਨਫੋਰਸ ਵੱਲੋਂ ਨਵਰਾਤਿਆਂ ਦੀਆਂ ਸ਼ੁੱਭਕਾਮਨਾਵਾਂ ਵਾਲੇ ਸੁਨੇਹੇ ਵਾਲੇ ਹੋਰਡਿੰਗਸ ਲਗਾਏ ਗਏ ਹਨ। ਕੁਝ ਸੰਗਠਨਾਂ ਨੇ ਤੁਰੰਤ ਸੰਨੀ ਲਿਓਨੀ ਦੀ ਤਸਵੀਰ ਵਾਲੇ ਹੋਰਡਿੰਗਸ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਸ਼ਿਕਾਇਤੀ ਚਿੱਠੀ ਵੀ ਲਿਖੀ ਗਈ ਹੈ। ਸੰਨੀ ਲਿਓਨੀ ਮੈਨਫੋਰਸ ਦੀ ਬ੍ਰਾਂਡ ਅੰਬੈਸਡਰ ਹੈ।

PunjabKesari

ਕੇਂਦਰੀ ਮੰਤਰੀ ਪਾਸਵਾਨ ਨੂੰ ਲਿਖੇ ਸ਼ਿਕਾਇਤੀ ਪੱਤਰ 'ਚ ਕਿਹਾ ਗਿਆ ਹੈ, 'ਤਿਉਹਾਰ ਮੌਕੇ ਗੁਜਰਾਤ ਦੇ ਜ਼ਿਆਦਾਤਰ ਸ਼ਹਿਰਾਂ 'ਚ ਮੈਨਫੋਰਸ ਦੇ ਬੈਨਰ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹਨ। ਇਹ ਨੌਜਵਾਨਾਂ ਨੂੰ ਮੈਨਫੋਰਸ ਕੰਡੋਮ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਸੜਕਾਂ 'ਤੇ ਸੰਨੀ ਲਿਓਨੀ ਦੇ ਅਜਿਹੇ ਇਸ਼ਤਿਹਾਰ ਲਗਾਉਣਾ ਮਾਰਕੀਟਿੰਗ ਦੀ ਘਟੀਆ ਸਟ੍ਰੈਟਜੀ ਹੈ। ਹਾਲਾਂਕਿ ਸਬੰਧਿਤ ਹੋਰਡਿੰਗਸ 'ਚ 'ਕੰਡੋਮ' ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ ਪਰ ਉਸ 'ਚ ਮੈਨਫੋਰਸ ਲੋਗੋ ਨਾਲ 'ਪਲੇਅ, ਲਵ ਤੇ ਨਵਰਾਤਰੀ' ਸ਼ਬਦ ਲਿਖੇ ਹੋਏ ਹਨ। ਯਸ਼ਵੰਤ ਪਟੇਲ ਨੇ ਦੱਸਿਆ ਹੈ ਕਿ ਇਸ ਵਾਰ ਤਿਉਹਾਰਾਂ ਤੋਂ ਪਹਿਲਾਂ ਹੀ ਕੰਡੋਮ ਅਤੇ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ 'ਚ ਵਾਧਾ ਹੋਇਆ ਹੈ। ਸੰਗਠਨ ਮੁਤਾਬਕ ਦੇਰ ਰਾਤ ਤੱਕ ਖੁੱਲੇ ਰਹਿਣ ਵਾਲੇ ਪਾਨ ਦੀਆਂ ਦੁਕਾਨਾਂ ਵਾਲੇ ਵੀ ਕੰਡੋਮ ਵੇਚਣ ਲੱਗੇ ਹਨ।
ਦੱਸ ਦੇਈਏ ਕਿ ਗੁਜਰਾਤ ਵਿੱਚ ਨਵਰਾਤੇ ਦੇ ਦੌਰਾਨ ਦੇਰ ਰਾਤ ਡਾਂਡੀਆ, ਗਰਬਾ ਅਤੇ ਡਾਂਸ ਹੁੰਦਾ ਹੈ। ਕੰਡੋਮ ਦੀ ਵਿਕਰੀ 'ਚ ਇਜ਼ਾਫੇ ਦਾ ਫਇਦਾ ਇਸ ਦੇ ਨਾਲ ਜੁੜੀਆ ਕੰਪਨੀਆਂ ਵੀ ਉਠਾ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News