''ਪਦਮਾਵਤੀ'' ਦੀ ਰਿਲੀਜ਼ ''ਤੇ ਲਟਕੀ ਤਲਵਾਰ, ਸੁਪਰੀਮ ਕੋਰਟ ਸੁਣਵਾਈ ਲਈ ਤਿਆਰ

11/18/2017 9:47:21 AM

ਨਵੀਂ ਦਿੱਲੀ(ਬਿਊਰੋ)— ਵਿਵਾਦਿਤ ਫਿਲਮ 'ਪਦਮਾਵਤੀ' ਨੂੰ ਲੈ ਕੇ ਕੁਝ ਰਿਪੋਰਟਾਂ ਦੀ ਮੰਨੀਏ ਤਾਂ ਅਜੇ ਤੱਕ ਫਿਲਮ ਮੇਕਰਜ਼ ਨੇ ਇਸ ਨੂੰ ਸੈਂਸਰ ਬੋਰਡ ਦੇ ਕੋਲ ਨਹੀਂ ਭੇਜਿਆ, ਜਿਸ ਨਾਲ ਇਕ ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਫਿਲਮ ਦੀ ਰਿਲੀਜ਼ ਮਿਤੀ 'ਤੇ ਤਲਵਾਰ ਲਟਕ ਗਈ ਹੈ। ਨਿਯਮਾਂ ਅਨੁਸਾਰ ਰਿਲੀਜ਼ ਤੋਂ 15 ਦਿਨ ਪਹਿਲਾਂ ਫਿਲਮ ਨੂੰ ਸੈਂਸਰ ਬੋਰਡ ਕੋਲ ਭੇਜਣਾ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਫਿਲਮ ਦੀ ਪਹਿਲੀ ਕਾਪੀ ਦਾ ਕੰਮ ਪੂਰਾ ਨਹੀਂ ਹੋਇਆ, ਜਿਸ ਕਾਰਨ ਇਸਨੂੰ ਸੈਂਸਰ ਦੇ ਕੋਲ ਨਹੀ ਭੇਜਿਆ ਜਾ ਸਕਿਆ। ਰਿਪੋਰਟਾਂ ਵਿਚ ਕਿਹਾ ਰਿਹਾ ਹੈ ਕਿ ਨਿਯਮ ਦੀ ਪਾਲਣਾ ਹੋਈ ਤਾਂ ਫਿਲਮ ਤਜਵੀਜ਼ਤ  ਮਿਤੀ 1 ਦਸੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਇਸ ਤਰੀਕ 'ਤੇ ਰਿਲੀਜ਼ ਲਈ ਫਿਲਮ ਭੇਜਣ ਦੀ ਮਿਆਦ ਖਤਮ ਹੋ ਗਈ ਹੈ, ਹਾਲਾਂਕਿ ਕੁਝ ਦਿਨ ਪਹਿਲਾਂ ਫਿਲਮ ਮੇਕਰਜ਼ ਵਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਸੈਂਸਰ ਬੋਰਡ ਕੋਲ ਭੇਜ ਦਿੱਤੀ ਗਈ ਹੈ।

PunjabKesari

ਵਿਵਾਦਿਤ ਫਿਲਮ 'ਪਦਮਾਵਤੀ' ਦੇ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਸੁਪਰੀਮ ਕੋਰਟ ਤਿਆਰ ਹੋ ਗਈ ਹੈ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ 'ਪਦਮਾਵਤੀ' ਵਿਚੋਂ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਉਣ ਸੰਬੰਧੀ ਰਿਟ 'ਤੇ ਵਿਚਾਰ ਕਰੇਗੀ ਪਰ ਅਦਾਲਤ ਨੇ ਸੁਣਵਾਈ ਦੀ ਤਰੀਕ ਦੇਣ ਤੋਂ ਨਾਂਹ ਕਰ ਦਿੱਤੀ। 
ਵਰਣਨਯੋਗ ਹੈ ਕਿ ਦਿੱਲੀ ਦੇ ਵਕੀਲ ਮਨੋਹਰ ਲਾਲ ਸ਼ਰਮਾ ਨੇ ਅਦਾਲਤ ਵਿਚ ਦਾਇਰ ਲੋਕਹਿੱਤ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਇਸ ਫਿਲਮ ਵਿਚ ਕੁਝ ਇਤਰਾਜ਼ਯੋਗ ਦ੍ਰਿਸ਼ ਹਨ, ਜਿਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਸ਼ਰਮਾ ਨੇ ਅਜਿਹੇ ਦ੍ਰਿਸ਼ਾਂ ਨੂੰ ਫਿਲਮਾਉਣ ਦੇ ਮਾਮਲੇ ਵਿਚ ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਵਿਰੁੱਧ ਮੁਕੱਦਮਾ ਚਲਾਏ ਜਾਣ ਦੀ ਬੇਨਤੀ ਵੀ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News