ਸ਼ੂਟਿੰਗ ਦੌਰਾਨ ਸਹਿ-ਅਭਿਨੇਤਾ ਨੇ ਗਲਤ ਢੰਗ ਨਾਲ ਛੂਹਿਆ : ਟੀਨਾ

Monday, March 4, 2019 1:59 AM
ਸ਼ੂਟਿੰਗ ਦੌਰਾਨ ਸਹਿ-ਅਭਿਨੇਤਾ ਨੇ ਗਲਤ ਢੰਗ ਨਾਲ ਛੂਹਿਆ : ਟੀਨਾ

ਮੁੰਬਈ,  (ਇੰਟ.)- 'ਉਤਰਨ' ਅਭਿਨੇਤਰੀ ਟੀਨਾ ਦੱਤਾ ਨੇ ਆਪਣੇ ਇਕ ਸਹਿ-ਅਭਿਨੇਤਾ 'ਤੇ ਵੱਡਾ ਦੋਸ਼ ਲਾਇਆ ਹੈ। ਟੀਨਾ ਨੇ ਮੋਹਿਤ ਮਲਹੋਤਰਾ ਨਾਮੀ ਉਕਤ ਅਭਿਨੇਤਾ 'ਤੇ ਸ਼ੂਟਿੰਗ ਦੌਰਾਨ ਉਸ ਨੂੰ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਹੈ। ਮੋਹਿਤ 'ਡਾਇਨ' ਸੀਰੀਅਲ ਵਿਚ ਟੀਨਾ ਨਾਲ ਪ੍ਰਮੁਖ ਭੂਮਿਕਾ ਨਿਭਾ ਰਿਹਾ ਹੈ। ਟੀਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਮੈਂ ਸ਼ੂਟਿੰਗ ਕਰ ਰਹੀ ਸੀ ਤਾਂ ਮੋਹਿਤ ਕਾਰਨ ਕਈ ਪ੍ਰੇਸ਼ਾਨੀਆਂ ਆਈਆਂ। ਇਸ ਬਾਰੇ ਮੈਂ ਪ੍ਰੋਡਕਸ਼ਨ ਟੀਮ ਨੂੰ ਦੱਸਿਆ। ਹੁਣ ਮੈਂ ਸਾਰਾ ਮਾਮਲਾ ਉਕਤ ਟੀਮ 'ਤੇ ਛੱਡ ਦਿੱਤਾ ਹੈ। ਮੋਹਿਤ ਨੇ ਸਭ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।


About The Author

KamalJeet Singh

KamalJeet Singh is content editor at Punjab Kesari