14 ਕਰਿਊ ਮੈਂਬਰਾਂ ਸਮੇਤ ਮੀਕਾ ਸਿੰਘ ਨੂੰ ਇਕ ਹੋਰ ਵੱਡਾ ਝਟਕਾ

8/16/2019 9:59:05 AM

ਨਵੀਂ ਦਿੱਲੀ (ਬਿਊਰੋ) — ਭਾਰਤ ਤੇ ਪਾਕਿਸਤਾਨ 'ਚ ਤਨਾਅ ਦੌਰਾਨ ਮੀਕਾ ਸਿੰਘ ਨੂੰ ਪਾਕਿਸਤਾਨ 'ਚ ਪਰਫਾਰਮੈਂਸ ਦੇਣਾ ਕਾਫੀ ਮਹਿੰਗਾ ਪਿਆ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਤਾਅਨੇ ਲਗਾਤਾਰ ਸੁਣਨੇ ਪੈ ਰਹੇ ਹਨ ਪਰ ਆਏ ਦਿਨ ਕਈ ਸਥਾਨਾਂ 'ਤੇ ਉਨ੍ਹਾਂ ਨੂੰ ਬੈਨ ਵੀ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ 'ਚ ਪਰਫਾਰਮੈਂਸ ਦੇਣ ਕਾਰਨ 'ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ' ਨੇ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਸੀ। ਉਥੇ ਹੀ ਹੁਣ ਮੀਕਾ ਸਿੰਘ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ 'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਮੀਕਾ ਸਿੰਘ 'ਤੇ ਭਾਰਤ 'ਚ ਕਿਸੇ ਵੀ ਪ੍ਰਕਾਰ ਦੇ ਪਰਫਾਰਮੈਂਸ, ਰਿਕਾਰਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ 'ਤੇ 'ਹਮੇਸ਼ਾ ਲਈ' ਬੈਨ ਲਾ ਦਿੱਤਾ ਹੈ।

'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਬੀਤੇ ਦਿਨੀਂ ਇਕ ਬਿਆਨ ਜ਼ਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ, ''ਭਾਰਤ ਤੇ ਪਾਕਿਸਤਾਨ 'ਚ ਟੁੱਟੇ ਸਬੰਧਾਂ ਅਤੇ ਤਨਾਅ ਤੋਂ ਬਾਅਦ ਮੀਕਾ ਸਿੰਘ ਉਰਫ ਅਮਰੀਕ ਸਿੰਘ ਦੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦੇ ਕਿਸੇ ਰਿਸ਼ਤੇਦਾਰ ਦੀ ਧੀ ਦੇ ਵਿਆਹ 'ਚ ਪਰਫਾਰਮੈਂਸ ਨੂੰ ਦੇਖ ਕੇ ਬੇਹੱਦ ਦੁੱਖੀ ਹਨ। ਇਹ ਹੈਰਾਨੀਜਨਕ ਵਾਲਾ, ਸ਼ਰਮਨਾਕ ਤੇ ਹਿਲਾ ਦੇਣ ਵਾਲਾ ਕਾਰਨਾਮਾ  ਹੈ। ਅਸੀਂ ਇਸ ਤਰ੍ਹਾਂ ਦੇ ਕਾਰਨਾਮਿਆਂ ਪ੍ਰਤੀ ਬਿਲਕੁਲ ਵੀ ਸਹਿਨਸ਼ੀਲ ਨਹੀਂ ਹਾਂ ਅਤੇ ਇਸ ਦੇਸ਼ਦ੍ਰਹੀ ਦੀ ਨਿੰਦਿਆ ਕਰ ਰਹੇ ਹਾਂ।'' 

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਮੀਕਾ ਸਿੰਘ ਉਰਫ ਅਮਰੀਕ ਸਿੰਘ ਅਤੇ ਇਸ ਪ੍ਰਦਰਸ਼ਨ 'ਚ ਭਾਗ ਲੈਣ ਵਾਲੇ ਕਰਿਊ ਦੇ 14 ਮੈਂਬਰਾਂ 'ਤੇ ਵੀ ਭਾਰਤ 'ਚ ਕਿਸੇ ਵੀ ਪ੍ਰਕਾਰ ਦੇ ਪ੍ਰਦਰਸ਼ਨ, ਰਿਕਾਰਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ 'ਤੇ ਬੈਨ ਲਾਉਂਦੇ ਹਾਂ ਅਤੇ ਸਾਰੇ ਪ੍ਰੋਡਕਸ਼ਨ ਹਾਊਸ, ਸੰਗੀਤ ਨਿਰਦੇਸ਼ਕਾਂ, ਈਵੈਂਟ ਮੈਨੇਜਰਸ, ਆਲ ਇੰਡੀਆ ਰੇਡੀਓ, ਸਾਰੇ ਐੱਫ. ਐੱਮ. ਸਟੇਸ਼ਨ, ਮਿਊਜ਼ਿਕ ਕੰਪਨੀਆਂ, ਰਿਕਾਰਡਿੰਗ ਕੰਪਨੀਆਂ, ਨੈਸ਼ਨਲ ਟੀ. ਵੀ., ਸੇਟਲਾਈਟ ਚੈੱਨਲਸ ਅਤੇ ਇਸ ਨਾਲ ਸਬੰਧਿਤ ਸਾਰਿਆਂ ਨਿਮਰਤਾਵਾਂ ਨੂੰ ਬੇਨਤੀ ਹੈ ਕਿ ਸੰਗੀਤ ਦੀ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਤੋਂ ਹਮੇਸ਼ਾ ਲਈ ਮੀਕਾ ਸਿੰਘ ਦਾ ਬਾਇਕਾਟ ਕਰੋ।'

ਉਥੇ ਹੀ ਇਸ ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ 'ਜਿਹੜਾ ਵੀ ਕਿਸੇ ਵੀ ਹਾਲਤ 'ਚ ਮੀਕਾ ਸਿੰਘ ਨਾਲ ਕੰਮ ਕਰੇਗਾ, ਉਹ ਆਪਣੇ ਰਿਸਕ 'ਤੇ ਕਰੇਗਾ ਅਤੇ ਉਸ ਦਾ ਵੀ ਬਾਇਕਾਟ ਕੀਤਾ ਜਾਵੇਗਾ।'' ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਕਰਾਚੀ 'ਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ 'ਚ ਮੀਕਾ ਸਿੰਘ ਨੇ ਪਰਫਾਰਮੈਂਸ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News