ਪਾਕਿਸਤਾਨੀ ਐਕਟਰ ਨੇ ਗਰਭਵਤੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ, ਤਸਵੀਰਾਂ ਵਾਇਰਲ

Monday, July 22, 2019 9:51 AM

ਨਵੀਂ ਦਿੱਲੀ (ਬਿਊਰੋ) — ਪਾਕਿਸਤਾਨੀ ਮਾਡਲ, ਅਭਿਨੇਤਾ ਤੇ ਗਾਇਕ ਮੋਹਸਿਨ ਅਬਾਸ ਹੈਦਰ 'ਤੇ ਘਰੇਲੂ ਹਿੰਸਾ ਕਰਨ ਦਾ ਦੋਸ਼ ਲੱਗਾ ਹੈ। ਹੈਦਰ ਦੀ ਪਤਨੀ ਫਾਤਿਮਾ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ, ''26 ਨਵੰਬਰ 2018 ਨੂੰ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਮੈਨੂੰ ਧੋਖਾ ਦੇ ਰਹੇ ਹਨ, ਜਦੋਂ ਮੈਂ ਇਸ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨਾਲ ਗੱਲ ਕੀਤੀ ਤਾਂ ਸ਼ਰਮਿੰਦਾ ਹੋਣ ਦੀ ਬਜਾਏ ਉਨ੍ਹਾਂ ਨੇ ਮੈਨੂੰ ਮਾਰਨਾ (ਕੁੱਟਣਾ) ਸ਼ੁਰੂ ਕਰ ਦਿੱਤਾ। ਉਸ ਸਮੇਂ ਮੈਂ ਗਰਭਵਤੀ ਸੀ।''

ਫਾਤਿਮਾ ਨੇ ਲਾਏ ਗੰਭੀਰ ਦੋਸ਼ 
ਫਾਤਿਮਾ ਨੇ ਕਿਹਾ, ''ਉਨ੍ਹਾਂ ਨੇ ਮੇਰੇ ਵਾਲ ਖਿੱਚੇ, ਮੈਨੂੰ ਫਰਸ਼ 'ਤੇ ਘਸੀਟਿਆ, ਲੱਤਾਂ ਮਾਰੀਆਂ, ਮੇਰੇ ਮੂੰਹ 'ਤੇ ਮੁੱਕੇ ਮਾਰੇ ਤੇ ਮੈਨੂੰ ਕੰਧ 'ਚ ਮਾਰਿਆ। ਮੈਨੂੰ ਮੇਰੇ ਪਤੀ ਵਲੋਂ ਹੀ ਬੇਰਿਹਮੀ ਨਾਲ ਕੁੱਟਿਆ ਗਿਆ। ਮੇਰਾ ਰਖਵਾਲਾ!'' 

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਕੁੱਟਮਾਰ ਦੀਆਂ ਤਸਵੀਰਾਂ
ਪੋਸਟ ਦੇ ਨਾਲ ਕੁਝ ਤਸਵੀਰਾਂ ਵੀ ਫਾਤਿਮਾ ਨੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਚਿਹਰੇ (ਮੂੰਹ) 'ਤੇ ਕਈ ਸੱਟਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ, ''ਜਿਥੇ ਮੈਂ ਇਕ ਪਾਸੇ ਲਾਹੌਰ 'ਚ ਓਪਰੇਸ਼ਨ ਥੀਏਟਰ 'ਚ ਸੀ, ਮੇਰੇ ਪਤੀ ਕਰਾਚੀ 'ਚ ਆਪਣੀ ਪ੍ਰੇਮਿਕਾ ਨਾਲ ਸੋ ਰਹੇ ਸਨ। ਮੋਹਸਿਨ ਸਿਰਫ ਤਸਵੀਰ ਖਿੱਚਵਾਉਣ ਲਈ ਅਤੇ ਪ੍ਰਚਾਰ ਕਰਨ ਲਈ ਬੱਚਾ ਪੈਦਾ ਹੋਣ ਤੋਂ 2 ਦਿਨ ਬਾਅਦ ਮੈਨੂੰ ਮਿਲਣ ਆਏ। ਮੈਂ ਕਾਫੀ ਗਾਲ੍ਹਾਂ ਸੁਣੀਆਂ ਤੇ ਪਤੀ ਦੀ ਮਾਰ ਸਹਿਣ ਕੀਤੀ ਹੈ। ਤਲਾਕ ਦੀ ਧਮਕੀ ਵੀ ਕਈ ਵਾਰ ਸੁਣ ਚੁੱਕੀ ਹਾਂ। ਹੁਣ ਬਹੁਤ ਹੋ ਗਿਆ।''

PunjabKesari

ਪ੍ਰੈੱਸ ਕਾਨਫਰੰਸ 'ਚ ਮੋਹਸਿਨ ਦੇਣਗੇ ਦੋਸ਼ਾਂ ਦਾ ਜਵਾਬ
ਪਾਕਿਸਤਾਨ 'ਚ ਕਈ ਹਿੱਟ ਫਿਲਮਾਂ ਦੇ ਚੁੱਕੇ ਅਭਿਨੇਤਾ ਮੋਹਸਿਨ ਅਬਾਸ ਹੈਦਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਦੋਸਤਾਂ ਦਾ ਜਵਾਬ ਇਕ ਪ੍ਰੈੱਸ ਕਾਨਫਰੰਸ 'ਚ ਸਬੂਤਾਂ ਨਾਲ ਦੇਣਗੇ।

PunjabKesari


Edited By

Sunita

Sunita is news editor at Jagbani

Read More