ਅਜਿਹੀਆਂ ਕਰਤੂਤਾਂ ਕਾਰਨ ਭਰਾਵਾਂ ਨੇ ਕੀਤਾ ਸੀ ਅਦਾਕਾਰਾ ਦਾ ਕਤਲ, ਮਜਬੂਰੀ 'ਚ ਕਰਵਾਇਆ ਸੀ ਵਿਆਹ

7/16/2017 4:05:03 PM

ਮੁੰਬਈ— ਪਿਛਲੇ ਸਾਲ ਅੱਜ ਦੇ ਦਿਨ ਪਾਕਿਸਤਾਨ ਦੀ ਕੰਟਰੋਵਰਸੀ ਕੁਵੀਨ ਦੇ ਰੂਪ ਵਿਚ ਮਸ਼ਹੂਰ ਕੰਦੀਲ ਬਲੋਚ ਦੀ ਹੱਤਿਆ ਕਰ ਦਿੱਤੀ ਗਈ ਸੀ। ਕੰਦੀਲ ਦੀ ਹੱਤਿਆ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਆਪਣੇ ਸਗੇ ਭਰਾ ਨੇ ਹੀ ਕੀਤੀ ਸੀ। ਪੁਲਸ ਨੇ ਜਾਂਚ ਵਿਚ ਉਸ ਦੇ ਦੋਵੇਂ ਸਕੇ ਭਰਾਵਾਂ ਨੇ ਦੱਸਿਆ ਸੀ ਕਿ ਕੰਦੀਲ ਦੇ ਕਾਰਨ ਸਾਡਾ ਪਾਰਿਵਾਰ ਬਦਨਾਮ ਹੋ ਰਿਹਾ ਸੀ।

PunjabKesari

ਦੱਸ ਦਈਏ ਕਿ ਕੰਦੀਲ ਪਾਕਿਸਤਾਨ ਹੀ ਨਹੀਂ ਬਲਕਿ ਭਾਰਤ ਵਿਚ ਵੀ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ। ਕੰਦੀਲ ਨੇ ਵਿਰਾਟ ਕੋਹਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੁਮੈਂਟ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਕੰਦੀਲ ਦੇ ਭਰਾ ਦਾ ਪੋਲੀਗ੍ਰਾਫ ਟੈਸਟ ਕੀਤਾ ਗਿਆ ਸੀ, ਜਿਸ ਤੋਂ ਪਤਾ ਲੱਗਿਆ ਸੀ ਕਿ 15 ਜੁਲਾਈ ਨੂੰ ਉਸ ਦੇ ਭਰਾ ਹੱਕ ਨਵਾਜ਼ ਅਤੇ ਵਸੀਮ ਨੇ ਗਲਾ ਦਬਾਅ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

PunjabKesari
ਸੂਤਰਾਂ ਮੁਤਾਬਕ ਵਸੀਮ ਨੇ ਕੰਦੀਲ ਦੇ ਹੱਥ ਫੜ ਕੇ ਰੱਖੇ ਸਨ ਅਤੇ ਹੱਕ ਨੇ ਉਸ ਦਾ ਗਲਾ ਘੁੱਟ ਦਿੱਤਾ ਸੀ। ਕਤਲ ਕਰਨ ਤੋਂ ਪਹਿਲਾ ਕੰਦੀਲ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਖੁਵਾਇਆ ਗਿਆ ਸੀ। ਸਾਊਦੀ ਵਿਚ ਰਹਿਣ ਵਾਲੇ ਕੰਦੀਲ ਦੇ ਵੱਡੇ ਭਰਾ ਨੇ ਦੋਨਾਂ ਭਰਾਵਾਂ ਤੇ ਕੰਦੀਲ ਦੇ ਮਾਰਡਰ ਦਾ ਦਬਾਅ ਬਣਾਇਆਂ ਸੀ।

PunjabKesari
ਵੀਡੀਓ ਅਤੇ ਹਾੱਟ ਪੋਸਟ ਤੋਂ ਨਾਰਾਜ਼ ਸੀ ਪਰਿਵਾਰ
ਪੁਲਸ ਨੂੰ ਦਿੱਤੇ ਸਟੇਟਮੈਂਟ ਤੋਂ ਕੰਦੀਲ ਦੇ ਪਰਿਵਾਰ ਨੇ ਦੱਸਿਆ ਸੀ ਕਿ ਹੱਤਿਆ ਦੇ ਸਮੇਂ ਉਹ ਛੱਤ ਤੇ ਸੁੱਤੇ ਹੋਏ ਸਨ ਕੰਦੀਲ਼ ਥੱਲੇ ਸੋ ਰਹੀ ਸੀ। ਇਸ ਦੌਰਾਨ ਹੀ ਕੰਦੀਲ ਦੇ ਭਰਾ ਨੇ ਗਲਾ ਦਬਾਕੇ ਉਸ ਦੀ ਜਾਨ ਲੈ ਲਈ। ਇਕ ਪਾਕਿਸਤਾਨੀ ਦੇ ਨਾਲ ਕੰਦੀਲ ਦਾ ਸੈਲਫੀ ਵੀਡੀਓ ਆਉਣ ਕਾਰਨ ਪਰਿਵਾਰ ਕਾਫੀ ਨਾਰਾਜ਼ ਸੀ। ਕੰਦੀਲ ਦੇ 2 ਵਿਆਹ ਦੇ ਮਾਮਲੇ ਸਾਹਮਣੇ ਆਉਂਣ ਕਾਰਨ ਵੀ ਪਾਰਿਵਾਰ ਵਾਲੇ ਕਾਫੀ ਨਾਰਾਜ਼ ਸਨ।

PunjabKesari
ਵਿਵਾਦਿਤ ਵੀਡੀਉ ਨੂੰ ਲੈ ਕੇ ਹੋਇਆ ਸੀ ਹੰਗਾਮਾ
7 ਜੁਲਾਈ ਨੂੰ ਕੰਦੀਲ ਦਾ ਵਿਵਾਦਿਤ ਮਿਊਜ਼ਕ ਵੀਡੀਓ 'ਬੈਨ' ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਗਾਇਕ ਆਇਰਨ ਖਾਨ ਨਾਲ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੰਦੀਲ ਦੀ ਕਾਫੀ ਅਲੋਚਨਾ ਹੋ ਰਹੀ ਸੀ। ਸ਼ੁੱਕਰਵਾਰ ਨੂੰ ਕੰਦੀਲ ਨੇ ਇਸ ਵੀਡੀਓ ਨੂੰ ਲੈ ਕੇ ਆਪਣੇ ਸਪੋਰਟਸ ਦਾ ਸੁਕਰੀਆਂ ਅਦਾ ਕੀਤਾ ਸੀ।ਨਾਲ ਹੀ ਉਸਨੇ ਆਪਣੇ ਇਸ ਪੋਸਟ ਦੇ ਬਾਰੇ ਵਿੱਚ ਕਿਹਾ ਸੀ ਕਿ ਉਸਨੂੰ ਦੁਨੀਆ ਨਾਲ ਕੋਈ ਫਰਕ ਨਹੀਂ ਪੈਂਦਾ।

PunjabKesari
ਕੰਦੀਲ ਦਾ ਦਾਅਵਾ ਮਜ਼ਬੂਰੀ 'ਚ ਕੀਤਾ ਸੀ ਵਿਆਹ
ਇੱਕ ਟੀ. ਵੀ ਸ਼ੋਅ ਵਿਚ ਲਾਈਵ ਹੋ ਕੇ ਉਨ੍ਹਾਂ ਨੇ ਹੁਸੈਨ ਨਾਂ ਦੇ ਇੱਕ ਵਿਕਅਤੀ ਨੂੰ ਆਪਣੇ ਪਤੀ ਹੋਣ ਦਾ ਦਾਅਵਾ ਕੀਤਾ ਸੀ। ਟੀ. ਵੀ. ਇੰਟਰਵਿਊ ਵਿਚ ਹੀ ਉਸ ਨੇ ਵਿਆਹ ਅਤੇ ਬੱਚਾ ਹੋਣ ਦੀ ਗੱਲ ਕਬੂਲ ਕੀਤੀ ਸੀ। ਨਾਲ ਹੀ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਵਿਆਹ ਦੇ ਲਈ ਮਜ਼ਬੂਰ ਕੀਤਾ ਗਿਆ ਸੀ ਨਾਲ ਹੀ ਕੰਦੀਲ਼ ਨੇ ਆਪਣੇ ਐਕਸ ਹਸਬੈਂਡ ਤੇ ਟਾਰਚਰ ਦੇ ਦੋਸ਼ ਵੀ ਲਗਾਏ ਸਨ। ਜਦਕਿ ਪਤੀ ਨੇ ਸਾਰੇ ਦਾਅਵੇ ਖਾਰਿਜ਼ ਕੀਤੇ ਸਨ। 

PunjabKesari
ਕੰਦੀਲ਼ ਦਾ ਰਿਹਾ ਵਿਵਾਦਾਂ ਨਾਲ ਨਾਤਾ
ਕੰਦੀਲ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪੋਸਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹ ਵਾਲਾ ਕਹਿ ਕਿ ਉਨ੍ਹਾਂ ਦਾ ਮਜ਼ਾਕ ਬਣਾਇਆ ਸੀ ਅਤੇ ਨਾਲ ਹੀ ਕਸ਼ਮੀਰ ਨੂੰ ਅਜ਼ਾਦ ਕਰਨ ਲਈ ਵੀ ਕਿਹਾ ਸੀ। ਸੋਸ਼ਲ ਮੀਡੀਆ 'ਤੇ ਉਹ ਵਿਰਾਟ ਕੋਹਲੀ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News