ਇਸ ਪੰਜਾਬੀ ਅਭਿਨੇਤਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੱਚਿਆਂ ਦਾ ਖਰਚਾ ਚੁੱਕ ਰਹੇ ਹਨ ਕਪਿਲ ਸ਼ਰਮਾ (ਦੇਖੋ ਤਸਵੀਰਾਂ)

4/22/2017 10:29:42 PM

ਮੁੰਬਈ— ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਝਗੜੇ ਤੋਂ ਬਾਅਦ ਭਾਵੇਂ ਦੋਵਾਂ ਵਿਚਾਲੇ ਗੱਲਬਾਤ ਬੰਦ ਹੋ ਗਈ ਹੋਵੇ ਪਰ ਸੁਨੀਲ ਨੇ ਕਪਿਲ ਦੀ ਤਾਰੀਫ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੈ। ਅਸਲ ''ਚ ਹਾਲ ਹੀ ''ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਕਪਿਲ ਨੂੰ ਮਹਾਨ ਕਾਮੇਡੀਅਨ ਦੱਸਿਆ ਹੈ। ਉਂਝ ਸਿਰਫ ਸੁਨੀਲ ਹੀ ਨਹੀਂ, ਅਜਿਹੇ ਕਈ ਲੋਕ ਹਨ, ਜੋ ਭਾਵੇਂ ਅੱਜ ਕਪਿਲ ਨਾਲ ਨਹੀਂ ਹਨ ਪਰ ਅਕਸਰ ਉਨ੍ਹਾਂ ਦੇ ਵਰਤਾਅ ਦੀ ਤਾਰੀਫ ਕਰਦੇ ਹਨ।
ਹਾਲ ਹੀ ''ਚ ਕਪਿਲ ਦੀ ਅਗਾਮੀ ਫਿਲਮ ''ਫਿਰੰਗੀ'' ਦੇ ਪੰਜਾਬ ਸ਼ੈਡਿਊਲ ਦੌਰਾਨ ਕੋ-ਸਟਾਰ ਕਿਸ਼ੋਰ ਕੁਮਾਰ ਦੀ ਸੈੱਟ ''ਤੇ ਮੌਤ ਹੋ ਗਈ ਸੀ। ਇਸ ਗੱਲ ਦਾ ਕਪਿਲ ਨੂੰ ਕਾਫੀ ਸਦਮਾ ਪਹੁੰਚਿਆ ਸੀ। ਕਪਿਲ ਨੇ ਨਾ ਸਿਰਫ ਕਿਸ਼ੋਰ ਦੇ ਪਰਿਵਾਰ ਦੀ ਮਦਦ ਕੀਤੀ, ਸਗੋਂ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਉਠਾ ਰਹੇ ਹਨ। ਇਹੀ ਨਹੀਂ, ਮੌਤ ਤੋਂ ਬਾਅਦ ਕਪਿਲ ਖੁਦ ਕਿਸ਼ੋਰ ਦੀ ਲਾਸ਼ ਲੈ ਕੇ ਅੰਮ੍ਰਿਤਸਰ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਕਿਸ਼ੋਰ ਦੇ ਪਰਿਵਾਰ ਨੂੰ ਦੁੱਖ ਦੀ ਘੜੀ ''ਚ ਸੰਭਾਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News