ਪੰਜਾਬੀ ਫਿਲਮ ''ਚਮ'' ਦੇ ਜ਼ਰੀਏ ਦਿਖਾਇਆ ਜਾਵੇਗਾ ਕੌਮਾਂਤਰੀ ਪੱਧਰ ''ਤੇ ਦਲਿਤਾਂ ਦਾ ਦਰਦ

5/24/2017 5:39:51 PM

ਬਠਿੰਡਾ— ਦਲਿਤ ਵਰਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਫਿਲਮ ''ਚਮ'' ਦੇ ਜ਼ਰੀਏ ਕੌਮਾਂਤਰੀ ਮੰਚ ''ਤੇ ਦਿਖਾਇਆ ਜਾਵੇਗਾ। ਦਲਿਤਾਂ ਦੇ ਜੀਵਨ ਸੰਘਰਸ਼ ਅਤੇ ਸਮਾਜਿਕ ਜੀਵਨ ਦੇ ਅਸਲ ਹਾਲਾਤਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਬਣੀ ਫਿਲਮ ''ਚਮ'' ਨੂੰ ਸਾਲ 2017 ਦੇ ''ਕਾਨ ਫਿਲਮ ਉਤਸਵ'' ''ਚ 25 ਮਈ ਨੂੰ ਦਿਖਾਇਆ ਜਾਵੇਗਾ। ''ਕਾਨ ਫਿਲਮ ਫੈਸਟੀਵਲ'' ਦਾ ਆਯੋਜਨ 22 ਮਈ ਤੋਂ 28 ਮਈ ਤੱਕ ਫਰਾਂਸ ''ਚ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ''ਚਮ'' ਪੰਜਾਬ ਦੇ ਦਲਿਤਾਂ ਦੇ ਸੰਘਰਸ਼ ''ਤੇ ਆਧਾਰਿਤ ਹੈ। ਇਸ ਫਿਲਮ ''ਚ ਪੰਜਾਬ ਦੇ ਪਿੰਡਾਂ ਦੇ ਦਲਿਤ ਆਪਣੀ ਜ਼ਮੀਨੀ ਹੱਕ ਦੀ ਮੰਗ ਕਰਦੇ ਹੋਏ ਦਿਖਾਈ ਦੇਣਗੇ। ਦਲਿਤਾਂ ਦੇ ਅਧਿਕਾਰਾਂ ਦੀ ਮੰਗ ''ਤੇ ਬਣੀ ਫਿਲਮ ''ਚਮ'' 35 ਮਿੰਟਾਂ ਦੀ ਹੈ। ਫਿਲਮ ''ਚਮ'' ਨੂੰ ''2017 ਸ਼ਾਰਟ ਫਿਲਮ ਕਾਰਨਰ'' ਦੇ ਤਹਿਤ ''ਕਾਨ ਫਿਲਮ ਫੈਸਟੀਵਲ'' ''ਚ ਦਿਖਾਇਆ ਜਾਵੇਗਾ। ਫਿਲਮ ਨਿਰਮਾਤਾ ਰਾਜੀਵ ਸ਼ਰਮਾ (47) ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News