5 ਨਵੰਬਰ ਨੂੰ ਕਰਵਾਇਆ ਜਾ ਰਿਹੈ ''ਬਾਬਾ ਨਾਨਕ ਲਘੂ ਫਿਲਮ ਉਤਸਵ''

10/17/2019 3:05:59 PM

ਜਲੰਧਰ (ਬਿਊਰੋ)— ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਪੰਜਾਬ ਸਰਕਾਰ ਵਲੋਂ 'ਬਾਬਾ ਨਾਨਕ ਲਘੂ ਫਿਲਮ ਉਤਸਵ' ਕਰਵਾਇਆ ਜਾ ਰਿਹਾ ਹੈ। ਕੋਈ ਵਿਅਕਤੀ ਜਾਂ ਸੰਸਥਾ ਵਲੋਂ ਇਸ ਮੁਕਾਬਲੇ ਲਈ ਹੇਠ ਲਿਖੇ ਨਿਯਮਾਂ ਅਨੁਸਾਰ ਲਘੂ ਫਿਲਮ ਪੇਸ਼ ਕੀਤੀ ਜਾ ਸਕਦੀ ਹੈ। ਲਘੂ ਫਿਲਮ ਬਣਾਉਣ ਦੇ ਨਿਯਮ ਹੇਠ ਲਿਖੇ ਅਨੁਸਾਰ ਹਨ—

1. ਲਘੂ ਫਿਲਮ ਵਧ ਤੋਂ ਵਧ 15 ਮਿੰਟ ਤੱਕ ਦੀ ਹੋਣੀ ਚਾਹੀਦੀ ਹੈ। ਮੁੱਢਲਾ ਸੰਗੀਤ, ਨੰਬਰਿੰਗ, ਕ੍ਰੈਡਿਟ ਲਾਈਨ ਇਸੇ ਸਮੇਂ 'ਚ ਹੀ ਹੋਣਗੇ।
2. ਫਿਲਮ ਦੀ ਭਾਸ਼ਾ ਕੋਈ ਵੀ ਹੋ ਸਕਦੀ ਹੈ ਪਰ ਉਸ ਦੇ ਸਬ-ਟਾਈਟਲ ਇੰਗਲਿਸ਼ 'ਚ ਹੋਣੇ ਜ਼ਰੂਰੀ ਹਨ।
3. ਫਿਲਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਤੇ ਸਿੱਖਿਆਵਾਂ ਦੇ ਆਧਾਰ ਉਪਰ ਹੋਣੀ ਚਾਹੀਦੀ ਹੈ।
4. ਫਿਲਮ ਨਿਰਮਾਣ ਦੀ ਤਕਨੀਕੀ ਗੁਣਵਤਾ ਐੱਚ. ਡੀ. ਜਾਂ 264 ਐੱਚ. ਜਾਂ ਇਸ ਤੋਂ ਉਪਰ ਹੋਣੀ ਚਾਹੀਦੀ ਹੈ।
5. ਫਿਲਮ ਦੀ ਸਟੋਰੀ ਲਾਈਨ ਤੇ ਪੇਸ਼ਕਾਰੀ ਗੁਰਮਤਿ ਸਿਧਾਂਤਾਂ ਮੁਤਾਬਕ ਹੀ ਹੋਣੀ ਚਾਹੀਦੀ ਹੈ। ਗੁਰੂ ਸਹਿਬਾਨ ਤੇ ਸਿੱਖ ਧਰਮ ਦੇ ਹੋਰ ਅਹਿਮ ਕਿਰਦਾਰਾਂ ਨੂੰ ਕਲਾਕਾਰ ਪਰਦੇ 'ਤੇ ਨਹੀਂ ਨਿਭਾਅ ਸਕਦੇ।
6. ਕਿਸੇ ਧਰਮ/ਫਿਰਕੇ/ਭਾਈਚਾਰੇ/ਵਿਅਕਤੀ ਪ੍ਰਤੀ ਨਾਂਹਪੱਖੀ ਜਾਂ ਮਾੜੀ ਸ਼ਬਦਾਵਲੀ/ਦ੍ਰਿਸ਼/ਚਿੰਨ੍ਹ ਵਰਤਣ ਦੀ ਮਨਾਹੀ ਹੈ।
7. ਜੇਤੂ ਫਿਲਮਾਂ ਨੂੰ ਗੁਰੂ ਨਾਨਕ ਦੇਵ ਲਾਇਬ੍ਰੇਰੀ 'ਚ ਰੱਖਿਆ ਜਾਵੇਗਾ ਪਰ ਕਮਰਸ਼ੀਅਲ ਵਰਤੋਂ ਨਹੀਂ ਕੀਤੀ ਜਾਵੇਗੀ। ਫਿਲਮ ਦੀ ਹਰ ਤਰ੍ਹਾਂ ਦੀ ਵਰਤੋਂ ਲਈ ਨਿਰਮਾਤਾ ਦੇ ਹੀ ਹੱਕ ਰਾਖਵੇਂ ਹੋਣਗੇ।
8. ਫਿਲਮ ਸਕ੍ਰੀਨ ਤੋਂ ਪਹਿਲਾਂ ਟਾਈਪ ਕੀਤੀ ਸਕ੍ਰਿਪਟ ਤੇ ਫਿਲਮ ਦੇ ਮੌਲਿਕ ਹੋਣ ਸਬੰਧੀ ਘੋਸ਼ਣਾ ਪੱਤਰ ਦੇਣਾ ਹੋਵੇਗਾ। ਸਕ੍ਰੀਨ ਵਾਲੇ ਦਿਨ ਫਿਲਮ ਨਰਣਾਇਨ ਸਾਹਿਬਾਨਾਂ ਦੁਆਰਾ ਦੇਖੀ ਜਾਵੇਗੀ। ਮੌਕੇ 'ਤੇ ਨਿਰਮਾਤਾ ਨਿਰਦੇਸ਼ਕ ਨੂੰ ਸਵਾਲ ਵੀ ਪੁੱਛੇ ਜਾ ਸਕਦੇ ਹਨ।


9. ਮੁਕਾਬਲੇ ਲਈ ਸਕ੍ਰੀਨਿੰਗ 05 ਨਵੰਬਰ 2019 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਮਾਰਕਫੈੱਡ ਦੇ ਦਫਤਰ ਪਲਾਟ ਨੰਬਰ-4, ਸੈਕਟਰ-35ਡੀ ਵਿਖੇ ਹੋਵੇਗੀ। ਜੇਤੂ ਫਿਲਮਾਂ ਨੂੰ ਡੇਰਾ ਬਾਬਾ ਨਾਨਕ ਲਘੂ ਫਿਲਮ ਫੈਸਟੀਵਲ ਦੌਰਾਨ ਸਨਮਾਨਤ ਕੀਤਾ ਜਾਵੇਗਾ ਤੇ ਦਿਖਾਇਆ ਵੀ ਜਾਵੇਗਾ। ਨਰਣਾਇਕ ਸਾਹਿਬਾਨਾਂ ਦਾ ਫੈਸਲਾ ਅੰਤਿਮ ਤੇ ਮੰਨਣਯੋਗ ਹੋਵੇਗਾ।
10. ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ ਇਨਾਮ :-
ਪਹਿਲਾ ਇਨਾਮ- ਇਕ ਲੱਖ ਇਕਵੰਜਾ ਹਜ਼ਾਰ ਰੁਪਏ
ਦੂਜਾ ਇਨਾਮ- ਇਕ ਲੱਖ ਇਕੱਤੀ ਹਜ਼ਾਰ ਰੁਪਏ
ਤੀਜਾ ਇਨਾਮ- ਇਕ ਲੱਖ ਇਕ ਹਜ਼ਾਰ ਰੁਪਏ
ਚੌਥਾ ਇਨਾਮ- ਇਕਵੰਜਾ ਹਜ਼ਾਰ ਰੁਪਏ
ਪੰਜਵਾਂ ਇਨਾਮ- ਇਕੱਤੀ ਹਜ਼ਾਰ ਰੁਪਏ

ਫਿਲਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਤਸਵੀਰ 'ਚ ਦਿੱਤੇ ਨੰਬਰਾਂ ਤੇ ਈ-ਮੇਲ ਆਈ. ਡੀ. ਰਾਹੀਂ ਸੰਪਰਕ ਕਰ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News