ਬੱਬੂ ਮਾਨ ਨੇ ਚੁੱਕਿਆ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਖਰਚਾ (ਵੀਡੀਓ)

Thursday, August 29, 2019 4:14 PM
ਬੱਬੂ ਮਾਨ ਨੇ ਚੁੱਕਿਆ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਖਰਚਾ (ਵੀਡੀਓ)

ਜਲੰਧਰ (ਸੱਜਣ ਸੈਣੀ) — ਪੰਜਾਬ ’ਚ ਆਏ ਹੜ੍ਹ ਦੌਰਾਨ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ, ਜਿਸ ’ਚ ਇਕ ਵਿਧਵਾ ਮਹਿਲਾ ਆਪਣੇ ਦੋ ਬੱਚਿਆਂ ਨਾਲ ਮਦਦ ਦੀ ਗੁਹਾਰ ਲਾਉਂਦੀ ਦਿਸੀ ਸੀ। ਹੜ੍ਹ ਨਾਲੋਂ ਜ਼ਿਆਦਾ ਨੁਕਸਾਨ ਕੁਦਰਤ ਨੇ ਵਿਧਵਾ ਮਹਿਲਾ ਦੇ ਦੋਵਾਂ ਬੱਚਿਆਂ ਨਾਲ ਕੀਤਾ ਹੈ। ਅਸਲ ’ਚ ਵਿਧਵਾ ਮਹਿਲਾ ਦੇ ਦੋਵੇਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਕੁਦਰਤ ਨੇ ਪਹਿਲਾਂ ਹੀ ਖੋਹ ਕੇ ਉਨ੍ਹਾਂ ’ਤੇ ਬਹੁਤ ਵੱਡਾ ਕਹਿਰ ਢਾਹਿਆ। ਜਦੋਂ ਇਹ ਵਾਇਰਲ ਵੀਡੀਓ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਦੇਖੀ ਤਾਂ ਉਹ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਏ।

ਦੱਸਣਯੋਗ ਹੈ ਕਿ ਬੱਬੂ ਮਾਨ ਨੇ ਵਿਧਵਾ ਮਹਿਲਾ ਦੇ ਦੋ ਅੰਨ੍ਹੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ ਹੈ। ਬੱਬੂ ਮਾਨ ਦੇ ਇਸ ਉਪਰਾਲੇ ਕਾਰਨ ਇਨ੍ਹਾਂ ਬੱਚਿਆਂ ਲਈ ਨਵੀਂ ਉਮੀਦ ਜਾਗੀ ਹੈ ਕਿ ਉਹ ਮੁੜ ਤੋਂ ਰੰਗਲੀ ਦੁਨੀਆ ਨੂੰ ਦੇਖ ਸਕਣਗੇ ਤੇ ਆਪਣੇ ਸੁਪਨਿਆਂ ਦੀ ਲੰਬੀ ਉਡਾਰੀ ਭਰ ਸਕਣਗੇ। ਇਨ੍ਹਾਂ ਬੱਚਿਆਂ ਦੀ ਮਾਂ ਨੇ ਗੱਲਬਾਤ ਦੌਰਾਨ ਦੱਸਿਆ, ‘‘ਪੰਜਾਬੀ ਗਾਇਕ ਬੱਬੂ ਮਾਨ ਆਪਣੀ ਟੀਮ ਨਾਲ ਮੇਰੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।’’ ਮਹਿਲਾ ਦੇ ਦੋਵਾਂ ਬੱਚਿਆਂ ਦੀ ਉਮਰ 22 ਤੇ 17 ਸਾਲ ਦੀ ਹੈ। 11 ਸਾਲ ਦੀ ਉਮਰ ’ਚ ਦੋਵਾਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।


Edited By

Sunita

Sunita is news editor at Jagbani

Read More