ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 3 ਦਿਨਾ ਯੂਥ ਫੈਸਟੀਵਲ 26 ਤੋਂ, ਇਹ ਨਾਮੀ ਕਲਾਕਾਰ ਲਾਉਣਗੇ ਰੌਣਕਾਂ

9/21/2017 11:52:01 AM

ਪਟਿਆਲਾ— ਪੰਜਾਬੀ ਯੂਨੀਵਰਸਿਟੀ ਦੇ ਫਤਿਹਗੜ੍ਹ ਸਾਹਿਬ ਖੇਤਰ ਦੇ 3 ਦਿਨਾ ਯੂਥ ਫੈਸਟੀਵਲ ਦੀ ਲੜੀ ਦਾ ਆਰੰਭ 26, 27 ਤੇ 28 ਸਤੰਬਰ ਤੋਂ ਆਰੀਅਨਜ਼ ਗਰੁੱਪ ਆਫ ਕਾਲਿਜਜ਼ ਰਾਜਪੁਰਾ (ਨੇੜੇ ਚੰਡੀਗੜ੍ਹ) 'ਚ ਆਯੋਜਿਤ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਤਿਹਗੜ੍ਹ ਸਾਹਿਬ ਜ਼ੋਨ ਅਧੀਨ ਆਉਂਦੇ 9 ਜ਼ਿਲਿਆਂ ਦੇ ਲਗਭਗ 50 ਕਾਲਜਾਂ ਦੇ 5000 ਵਿਦਿਆਰਥੀ ਇਸ ਯੁਵਾ ਸਮਾਰੋਹ 'ਚ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਅਤੇ ਪ੍ਰਤੀਯੋਗਤਾਵਾਂ 'ਚ ਹਿੱਸਾ ਲੈਣਗੇ।

PunjabKesari

ਇਨ੍ਹਾਂ 3 ਦਿਨਾਂ 'ਚ ਕਈ ਮੰਨੇ-ਪ੍ਰਮੰਨੇ ਪੰਜਾਬੀ ਕਲਾਕਾਰ ਆਪਣੀ ਲਾਈਵ ਪਰਫਾਰਮੈਂਸ ਦੇਣਗੇ। ਪ੍ਰੀਤ ਹਰਪਾਲ, ਬਨਿਤ ਦੁਸਾਂਝ 26 ਸਤੰਬਰ ਨੂੰ ਲਾਈਵ ਪ੍ਰਫਾਰਮ ਕਰਨਗੇ।

PunjabKesari

ਰਵਿੰਦਰ ਗਰੇਵਾਲ, ਸਾਰਾ ਗੁਰਪਾਲ 27 ਸਤੰਬਰ ਨੂੰ ਲਾਈਵ ਪਰਫਾਰਮ ਕਰਨਗੇ। ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ  28 ਸਤੰਬਰ ਨੂੰ ਆਪਣੀ ਲਾਈਵ ਪਰਫਾਰਮੈਂਸ ਦੇਣਗੇ। ਇਸ ਪ੍ਰੋਗਰਾਮ 'ਚ ਹੋਰ ਜ਼ਿਆਦਾ ਆਕਰਸ਼ਣ ਲਿਆਉਣ ਲਈ ਆਰੀਅਨਜ਼ ਆਪਣੇ ਟੈੱਕ ਫੈਸਟ ਦਾ ਵੀ ਆਯੋਜਨ ਕਰੇਗਾ।

PunjabKesari

ਇਸ 'ਚ 25 ਕੰਪਨੀਆਂ ਹਿੱਸਾ ਲੈਣਗੀਆਂ। ਵੱਖ-ਵੱਖ ਸਕੂਲਾਂ-ਕਾਲਜਾਂ ਦੇ 2500 ਵਿਦਿਆਰਥੀ ਆਪਣੇ ਸਾਇੰਸ ਅਤੇ ਟੈਕਨੀਕਲ ਪ੍ਰਾਜੈਕਟ ਪੇਸ਼ ਕਰਨਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News