ਲੋਕਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਗਤੀ 'ਤੇ ਆਧਾਰਿਤ ਫਿਲਮਾਂ ਦੀ ਲੱਗੇਗੀ ਕਤਾਰ

7/17/2018 4:42:10 PM

ਜਲੰਧਰ (ਨਰੇਸ਼ ਕੁਮਾਰ)— ਲੋਕਸਭਾ ਚੋਣਾਂ ਦੇ ਪ੍ਰਚਾਰ 'ਚ ਬਾਲੀਵੁੱਡ ਦਾ ਇਸਤੇਮਾਲ ਲੰਬੇ ਸਮੇਂ ਤੋਂ ਹੁੰਦਾ ਹੈ ਪਰ ਇਸ ਵਾਰ ਬਾਲੀਵੁੱਡ ਦਾ ਇਸਤੇਮਾਲ ਅਪ੍ਰਤੱਖ ਤੌਰ 'ਤੇ ਦੇਸ਼ ਭਗਤੀ 'ਤੇ ਆਧਾਰਿਤ ਅਤੇ ਸਿਆਸੀ ਸੰਦੇਸ਼ ਦੇਣ ਵਾਲੀਆਂ ਫਿਲਮਾਂ ਦੇ ਜ਼ਰੀਏ ਹੋਣ ਜਾ ਰਿਹਾ ਹੈ। ਲੋਕਸਭਾ ਚੋਣਾਂ ਤੋਂ ਪਹਿਲਾਂ ਅਗਲੇ 6 ਮਹੀਨਿਆਂ 'ਚ ਦੇਸ਼ ਭਗਤੀ 'ਤੇ ਆਧਾਰਿਤ ਫਿਲਮਾਂ ਦੀ ਕਤਾਰ ਲੱਗਣ ਜਾ ਰਹੀ ਹੈ।
ਇਨ੍ਹਾਂ ਫਿਲਮਾਂ ਨੂੰ ਭਾਜਪਾ ਦੀ ਚੋਣ ਤਿਆਰੀ ਦਾ ਅਹਿਮ ਦਾਅ ਮੰਨਿਆ ਜਾ ਰਿਹਾ ਹੈ। ਦੇਸ਼ ਭਗਤੀ 'ਤੇ ਆਧਾਰਿਤ ਜਾਨ ਅਬ੍ਰਾਹਮ ਦੀ ਇਕ ਫਿਲਮ 'ਪ੍ਰਮਾਣੂ-ਦਿ ਸਟੋਰੀ ਆਫ ਪੋਖਰਣ' ਰਿਲੀਜ਼ ਹੋ ਚੁੱਕੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਕੇਂਦਰ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਤਮਾਮ ਕੌਮਾਂਤਰੀ ਦਬਾਅ ਨੂੰ ਦਰਕਿਨਾਰ ਕਰਦੇ ਹੋਏ ਪੋਖਰਣ 'ਚ ਪ੍ਰਮਾਣੂ ਪ੍ਰੀਖਣ ਕਰਦਿਆਂ ਦੇਸ਼ ਦੀ ਤਾਕਤ ਦਾ ਲੋਹਾ ਮਨਵਾਇਆ ਸੀ। ਇਸ ਫਿਲਮ ਨੇ 50 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। 
ਦੇਸ਼ ਭਗਤੀ 'ਤੇ ਆਧਾਰਿਤ ਜਾਨ ਅਬ੍ਰਾਹਮ ਦੀ ਅਗਲੀ ਫਿਲਮ ' ਸੱਤਯਮੇਵ ਜਯਤੇ' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਜਾਨ ਅਬ੍ਰਾਹਮ ਪੁਲਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਮਝੇ ਜਾਂਦੇ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਵੀ ਇਸ ਸਾਲ ਆਜ਼ਾਦੀ ਦਿਵਸ 'ਤੇ ਹੀ ਰਿਲੀਜ਼ ਹੋਵੇਗੀ। ਫਿਲਮ 'ਚ ਭਾਰਤੀ ਹਾਕੀ ਦੇ ਜ਼ਰੀਏ ਦੇਸ਼ ਭਗਤੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਗਲੇ ਮਹੀਨੇ 3 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਮੁਲਕ' 'ਚ ਇਕ ਮੁਸਲਿਮ ਦੇ ਜ਼ਰੀਏ ਲੋਕਾਂ ਨੂੰ ਦੇਸ਼ ਭਗਤੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੌਜੂਦਾ ਮੋਦੀ ਸਰਕਾਰ ਦੇ ਕਾਰਜਕਾਲ 'ਚ ਉੜੀ 'ਤੇ ਹੋਏ ਅੱਤਵਾਦ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟ੍ਰਾਈਕ 'ਤੇ ਆਧਾਰਿਤ ਫਿਲਮ 'ਉੜੀ' ਵੀ ਸਤੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਹਿਸ਼ੀ ਮੇਕ ਇਨ ਇੰਡੀਆ ਯੋਜਨਾ 'ਤੇ ਆਧਾਰਿਤ ਫਿਲਮ 'ਸੂਈ ਧਾਗਾ' ਵੀ ਸਤੰਬਰ 'ਚ ਰਿਲੀਜ਼ ਹੋਵੇਗੀ।
ਭਾਰਤ-ਚੀਨ ਦੇ ਵਿਚਾਲੇ 1967 'ਚ ਹੋਈ ਜੰਗ 'ਤੇ ਆਧਾਰਿਤ ਫਿਲਮ 'ਪਲਟਨ' ਵੀ ਸਤੰਬਰ 'ਚ ਰਿਲੀਜ਼ ਹੋਵੇਗੀ। ਆਪਣੀਆਂ ਪ੍ਰਾਪਤੀਆਂ ਤੋਂ ਇਲਾਵਾ ਕਾਂਗਰਸ 'ਤੇ ਹਮਲਾ ਕਰਦੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵੀ ਇਸ ਸਾਲ ਦੇ ਅਖੀਰ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਭਾਜਪਾ ਦੇ ਕਰੀਬੀ ਅਨੁਪਮ ਖੇਰ ਮਨਮੋਹਨ ਸਿੰਘ ਦੀ ਭੂਮਿਕਾ ਵਿਚ ਹੈ। ਕੁਲ ਮਿਲਾ ਕੇ ਇਨ੍ਹਾਂ ਫਿਲਮਾਂ ਦੇ ਜ਼ਰੀਏ ਅਪ੍ਰਤੱਖ ਰੂਪ ਨਾਲ ਚੋਣ ਪ੍ਰਚਾਰ ਹੋਵੇਗਾ ਅਤੇ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਨ੍ਹਾਂ ਤਰੀਕਾਂ ਨੂੰ ਰਿਲੀਜ਼ ਹੋਣਗੀਆਂ ਇਹ ਫਿਲਮਾਂ

PunjabKesari
ਫਿਲਮ: ਮੁਲਕ
ਥੀਮ: ਮੁਸਲਿਮ ਪਰਿਵਾਰ ਦੇ ਆਤਮ ਸਨਮਾਨ ਅਤੇ ਦੇਸ਼ ਭਗਤੀ 'ਤੇ ਆਧਾਰਿਤ

ਐਕਟਰ :  ਰਿਸ਼ੀ ਕਪੂਰ
ਐਕਟ੍ਰੈੱਸ :  ਤਾਪਸੀ ਪੰਨੂੰ
ਨਿਰਦੇਸ਼ਕ : ਅਨੁਭਵ ਸਿਨ੍ਹਾ
ਬੈਨਰ : ਸੋਹੰ ਰਾਕਸਟਾਰ ਐਂਟਰਟੇਨਮੈਂਟ
ਰਿਲੀਜ਼ ਤਰੀਕ : 3 ਅਗਸਤ 2018

PunjabKesari

ਫਿਲਮ: ਸੱਤਯਮੇਵ ਜਯਤੇ
ਥੀਮ: 1967 ਭਾਰਤ-ਚੀਨ ਯੁੱਧ 'ਤੇ ਆਧਾਰਿਤ

ਐਕਟਰ :  ਜਾਨ ਅਬ੍ਰਾਹਮ, ਮਨੋਜ ਵਾਜਪਾਈ
ਐਕਟ੍ਰੈੱਸ : ਆਮਰੂਤਾ ਖਾਨਵਿਕਰ
ਨਿਰਦੇਸ਼ਕ : ਮਿਲਾਪ ਜਾਵੇਰੀ
ਬੈਨਰ : ਟੀ. ਸੀਰੀਜ਼ ਅਤੇ ਏਮੇ ਐਂਟਰਟੇਨਮੈਂਟ
ਰਿਲੀਜ਼ ਤਰੀਕ : 28 ਸਤੰਬਰ 2018

PunjabKesari

ਫਿਲਮ: ਪਲਟਨ
ਥੀਮ: 1967 ਭਾਰਤ-ਚੀਨ ਯੁੱਧ 'ਤੇ ਆਧਾਰਿਤ

ਐਕਟਰ :  ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਰਜੁਨ ਰਾਮਪਾਲ
ਐਕਟ੍ਰੈੱਸ : ਈਸ਼ਾ ਗੁਪਤਾ
ਨਿਰਦੇਸ਼ਕ : ਜੇ. ਪੀ. ਦੱਤਾ
ਬੈਨਰ : ਜੀ. ਸਟੂਡੀਓਜ਼
ਰਿਲੀਜ਼ ਤਰੀਕ : 7 ਸਤੰਬਰ 2018

PunjabKesari

ਫਿਲਮ: ਗੋਲਡ
ਥੀਮ: ਭਾਰਤੀ ਹਾਕੀ ਟੀਮ ਵਲੋਂ ਪਹਿਲਾ ਗੋਲਡ ਮੈਡਲ ਜਿੱਤਣ ਦੀ ਇਤਿਹਾਸਕ ਘਟਨਾ 'ਤੇ ਆਧਾਰਿਤ

ਐਕਟਰ :  ਅਕਸ਼ੈ ਕੁਮਾਰ
ਐਕਟ੍ਰੈੱਸ : ਮੌਨੀ ਰਾਏਰੀਮਾ
ਨਿਰਦੇਸ਼ਕ : ਰੀਮਾ ਕਾਗਤੀ
ਬੈਨਰ : ਐਕਸੇਲ ਐਂਟਰਟੇਨਮੈਂਟ
ਰਿਲੀਜ਼ ਤਰੀਕ : 15 ਅਗਸਤ 2018

 

ਫਿਲਮ: ਉੜੀ
ਥੀਮ: ਪਾਕਿ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ 'ਤੇ ਆਧਾਰਿਤ

ਐਕਟਰ :  ਵਿੱਕੀ ਕੌਸ਼ਲ
ਐਕਟ੍ਰੈੱਸ : ਯਾਮੀ ਗੌਤਮ
ਨਿਰਦੇਸ਼ਕ : ਆਦਿਤਿਆ ਧਰ
ਬੈਨਰ : ਆਰ. ਐੱਸ. ਵੀ. ਪੀ.
ਰਿਲੀਜ਼ ਤਰੀਕ : 4 ਸਤੰਬਰ 2018

PunjabKesari

ਫਿਲਮ: ਸੂਈ ਧਾਗਾ
ਥੀਮ: ਮੇਕ ਇਨ ਇੰਡੀਆ ਦੀ ਪ੍ਰਗਤੀ ਦੀ ਪਹਿਲ 'ਤੇ ਆਧਾਰਿਤ

ਐਕਟਰ :  ਵਰੁਣ ਧਵਨ
ਐਕਟ੍ਰੈੱਸ : .ਯਾਮੀ ਗੌਤਮ
ਨਿਰਦੇਸ਼ਕ : ਅਨੁਭਵ ਸਿਨ੍ਹਾ
ਬੈਨਰ : ਯਸ਼ਰਾਜ ਫਿਲਮਜ਼
ਰਿਲੀਜ਼ ਤਰੀਕ : 28 ਸਤੰਬਰ 2018

PunjabKesari

ਫਿਲਮ: ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ
ਥੀਮ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ 'ਤੇ ਆਧਾਰਿਤ

ਐਕਟਰ :  ਅਨੁਪਮ ਖੇਰ, ਅਕਸ਼ੈ ਖੰਨਾ
ਐਕਟ੍ਰੈੱਸ : ਆਹਨਾ ਕੁਮਰਾ
ਨਿਰਦੇਸ਼ਕ : ਵਿਜੇ ਰਤਨਾਕਰ ਗੁੱਟੇ
ਬੈਨਰ : ਬੋਹਰਾ ਬ੍ਰੋਸ ਪ੍ਰੋਡਕਸ਼ਨ
ਰਿਲੀਜ਼ ਤਰੀਕ : 21 ਸਤੰਬਰ 2018



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News