ਅਕਤੂਬਰ-ਨਵੰਬਰ ਤਕ ਸ਼ਨੀ ਕਪਿਲ ਸ਼ਰਮਾ ਨੂੰ ਸਥਿਰ ਨਹੀਂ ਹੋਣ ਦੇਣਗੇ

4/19/2018 10:59:51 AM

ਜਲੰਧਰ(ਧਵਨ)-ਕਾਮੇਡੀਅਨ ਕਪਿਲ ਸ਼ਰਮਾ ਦਾ ਜਨਮ ਬ੍ਰਿਸ਼ਚਕ ਲਗਨ ਅਤੇ ਕੁੰਭ ਨਵਾਂਸ਼ਹਿਰ 'ਚ ਹੋਇਆ। ਛੋਟੇ ਪਰਦੇ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਕਪਿਲ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਦੇ ਘੇਰੇ 'ਚ ਆਏ ਹੋਏ ਹਨ। ਲੁਧਿਆਣਾ ਦੇ ਪ੍ਰਮੁੱਖ ਜੋਤਿਸ਼ੀ ਡਾ. ਪ੍ਰਵੇਸ਼ ਸੈਦਪੁਰਾ ਨੇ ਕਪਿਲ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੁੰਡਲੀ 'ਚ 5ਵੇਂ ਘਰ 'ਚ ਸ਼ੁੱਕਰ, ਸੂਰਜ ਅਤੇ ਮੰਗਲ ਬੈਠੇ ਹੋਏ ਹਨ, ਜਿਸ ਕਾਰਨ ਕਪਿਲ ਦਾ ਸਿਤਾਰਾ ਕਲਾ ਅਤੇ ਫਿਲਮ ਜਗਤ 'ਚ ਚਮਕਿਆ। ਬੁੱਧ ਅਤੇ ਸ਼ਨੀ ਦਾ ਯੋਗ ਚੌਥੇ ਘਰ 'ਚ ਹੋਣ ਨਾਲ ਕਪਿਲ ਹਮੇਸ਼ਾ ਹਾਜ਼ਰ ਜਵਾਬ ਰਹਿੰਦੇ ਹਨ। ਇਨ੍ਹਾਂ ਗ੍ਰਹਿਆਂ ਨੇ ਹੀ ਉਨ੍ਹਾਂ ਨੂੰ ਸਟੈਂਡਅੱਪ ਕਾਮੇਡੀਅਨ ਸਥਾਪਿਤ ਕੀਤਾ। ਉਨ੍ਹਾਂ ਦੱਸਿਆ ਕਿ ਕਪਿਲ ਨੇ 2007 'ਚ ਪਹਿਲੀ ਵਾਰ ਗ੍ਰੇਟ ਇੰਡੀਅਨ ਲਾਫਟਰ ਚੈਲੰਜ 'ਚ ਹਿੱਸਾ ਲੈ ਕੇ 10 ਲੱਖ ਦਾ ਇਨਾਮ ਜਿੱਤਿਆ। 2013 'ਚ ਇੰਡੀਅਨ ਸੈਲੀਬ੍ਰਿਟੀ ਆਫ ਦਿ ਯੀਅਰ 'ਚ ਉਨ੍ਹਾਂ ਨੇ ਆਪਣਾ ਸਥਾਨ ਬਣਾਇਆ। ਉਸ ਤੋਂ ਬਾਅਦ ਆਪਣਾ ਕਾਮੇਡੀ ਨਾਈਟ ਵਿਦ ਕਪਿਲ ਸ਼ੋਅ ਸ਼ੁਰੂ ਕੀਤਾ, ਜਿਸ ਨੇ ਉਨ੍ਹਾਂ ਦਾ ਨਾਂ ਦੇਸ਼-ਵਿਦੇਸ਼ 'ਚ ਪ੍ਰਸਿੱਧ ਕੀਤਾ। ਇਹ ਸ਼ੁਭ ਕੰਮ ਗੁਰੂ ਦੀ ਮਹਾਦਸ਼ਾ 'ਚ ਹੋਏ। ਗੁਰੂ ਦੂਜੇ ਧਨ ਸਥਾਨ ਦਾ ਸਵਾਮੀ ਹੋ ਕੇ 11ਵੇਂ ਲਾਭ ਦੇ ਘਰ 'ਚ ਬੈਠੇ ਹੋਇਆ ਹੈ, ਜਿਸ ਨੇ ਕਪਿਲ ਨੂੰ ਭਾਰੀ ਦੌਲਤ ਕਮਾਉਣ ਦਾ ਮੌਕਾ ਦਿੱਤਾ। ਗੁਰੂ ਦਾ ਸਮਾਂ ਕਪਿਲ ਲਈ 11 ਜੂਨ 1999 ਤੋਂ ਲੈ ਕੇ 11 ਜੂਨ 2015 ਤਕ ਚੱਲਿਆ, 11 ਜੂਨ 2015 ਤੋਂ ਕਪਿਲ ਨੂੰ ਸ਼ਨੀ ਦੀ ਮਹਾਦਸ਼ਾ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਕਪਿਲ ਦੀ ਕੁੰਡਲੀ 'ਚ ਸ਼ਨੀ ਗੁਰੂ ਨਾਲ 11ਵੇਂ ਘਰ 'ਚ ਬਿਰਾਜਮਾਨ ਹੈ। ਸ਼ਨੀ ਕੰਨਿਆ 'ਚ ਬਿਰਾਜਮਾਨ ਹੈ। ਕੰਨਿਆ ਰਾਸ਼ੀ ਦਾ ਮਾਲਕ ਸ਼ਨੀ ਦੀ ਰਾਸ਼ੀ ਕੁੰਭ 'ਚ ਬਿਰਾਜਮਾਨ ਹੈ। ਅਜੇ ਉਨ੍ਹਾਂ 'ਤੇ ਸ਼ਨੀ ਦੀ ਅੰਤਰਦਸ਼ਾ ਅਤੇ ਬੁੱਧ ਦੇ ਪ੍ਰਸਾਰ ਦੀ ਦਸ਼ਾ ਚੱਲ ਰਹੀ ਹੈ, ਜੋ ਕਿ ਜੂਨ 2018 ਤਕ ਚੱਲੇਗੀ। ਇਹ ਸਮਾਂ ਕਪਿਲ ਨੂੰ ਸਥਿਰ ਨਹੀਂ ਹੋਣ ਦੇਵੇਗਾ। ਅਕਤੂਬਰ 2018 'ਚ ਜਦੋਂ ਗੋਚਰ 'ਚ ਗੁਰੂ ਲਗਨ 'ਚ ਸੰਚਾਰ ਕਰੇਗਾ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ। ਡਾ. ਪ੍ਰਵੇਸ਼, ਜਿਨ੍ਹਾਂ ਦਾ ਨੰਬਰ 98884-23226 ਹੈ, ਨੇ ਦੱਸਿਆ ਕਿ ਕਪਿਲ ਲਈ ਸ਼ਨੀ ਦੀ ਮਹਾਦਸ਼ਾ, ਜੋ ਕਿ 19 ਸਾਲ ਚੱਲੇਗੀ, ਜ਼ਿਆਦਾ ਸ਼ੁਭ ਨਹੀਂ ਹੋਵੇਗੀ। ਉਸ ਦੀ ਕੁੰਡਲੀ 'ਚ ਬੁੱਧ 8ਵੇਂ ਅਤੇ 11ਵੇਂ ਘਰ ਦਾ ਮਾਲਕ ਹੈ। ਸ਼ਨੀ ਤੀਜੇ ਅਤੇ ਚੌਥੇ ਘਰ ਦਾ ਸਵਾਮੀ ਹੈ ਅਤੇ ਦੋਵਾਂ 'ਚ ਰਾਸ਼ੀ ਪਰਿਵਰਤਨ ਯੋਗ ਮੁਸ਼ਕਲਾਂ ਨੂੰ ਵਧਾ ਰਿਹਾ ਹੈ? ਕਦੇ ਸਹਿਯੋਗੀਆਂ ਨਾਲ ਝਗੜਾ ਤਾਂ ਕਦੇ ਸ਼ੋਅ ਨੂੰ ਲੈ ਕੇ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News