ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਨੇ ਸ਼ੇਅਰ ਕੀਤੀ ਇਕ ਹੋਰ ਪੋਸਟ, ਕੀਤਾ ਵੱਡਾ ਖੁਲਾਸਾ

4/16/2018 4:23:05 PM

ਮੋਹਾਲੀ : ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਫੇਸਬੁਕ 'ਤੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ। ਇਕ ਵਾਰ ਫਿਰ ਧਮਕੀ ਦਿੰਦੇ ਹੋਏ ਗੈਂਗਸਟਰ ਨੇ ਇਸ ਵਾਰਦਾਤ 'ਚ ਸ਼ਾਮਿਲ ਦੋਸ਼ੀਆਂ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ। ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨਾਂ ਦੇ ਫੇਸਬੁਕ ਅਕਾਊਂਟ 'ਤੇ ਲਿਖਿਆ ਹੈ ਕਿ ਇਸ ਮਾਮਲੇ ਵਿਚ ਪੁਲਸ ਕਿਸੇ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਨਾ ਕਰੇ। ਇਸ ਕੰਮ ਵਿਚ ਅਸੀਂ ਚਾਰ ਵਿਅਕਤੀ ਆਕਾਸ਼ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ, ਸੁਖਪ੍ਰੀਤ ਸਿੰਘ ਬੁੱਢਾ ਸ਼ਾਮਿਲ ਸੀ ਅਤੇ ਬਾਕੀ ਇਸ ਦਾ ਕਾਰਨ ਕੀ ਸੀ ਇਹ ਪਰਮੀਸ਼ ਮੀਡੀਆ ਸਾਹਮਣੇ ਆ ਕੇ ਦੱਸੂਗਾ।
PunjabKesari
ਗੈਂਗਸਟਰ ਨੇ ਲਿਖਿਆ ਹੈ ਕਿ 'ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕੰਮ ਨੂੰ ਧਰਮ ਨਾਲ ਨਾ ਜੋੜਿਆ ਜਾਵੇ। ਸਾਡੀ ਕਿਸੇ ਧਰਮ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੇ ਸਰਦਾਰ ਨੇ ਗੋਲੀਆਂ ਮਾਰੀਆਂ ਤਾਂ ਗੱਲ ਹੋਰ ਵੀ ਹੋ ਸਕਦੀ ਹੈ। ਦਸ਼ਮੇਸ਼ ਪਿਤਾ ਜੀ ਦੇ ਸਿੰਘ ਹਾਂ ਪਰ ਜੋ ਮਸਲਾ ਹੈ ਉਸ ਨੂੰ ਗਲਤ ਪਾਸੇ ਨਾ ਲਵੋ।'
PunjabKesari
ਨਾਲ ਹੀ ਗੈਂਗਸਟਰਾਂ ਨੇ ਲਿਖਿਆ ਹੈ ਕਿ 'ਕੁਝ ਫੇਸਬੁਕ ਵਾਲੇ ਵਿਦਵਾਨ ਬਹੁਤ ਉਤਾਵਲੇ ਹੋ ਰਹੇ ਹਨ ਮਿਲਣ ਨੂੰ ਤੇ ਵੀਡੀਓ ਪਾ ਕੇ ਗਲਤ ਬੋਲ ਰਹੇ ਹਨ (ਕਾਕਾ ਖਾਣ ਨੂੰ ਜ਼ਹਿਰ ਤੇ ਛਾਲ ਮਾਰਨ ਨੂੰ ਨਹਿਰ ਨਹੀਂ ਲੱਭਣੀ ਜਦੋਂ ਮੇਲ ਹੋ ਗਏ) ਫਿਰ ਨਾ ਕਹਿਣਾ ਨਾਜਾਇਜ਼ ਬੰਦਾ ਮਾਰ 'ਤਾ। ਰਹੀ ਗੱਲ ਮਿਲਣ ਦੀ ਜਲਦੀ ਮਿਲ ਲੈਂਦੇ ਹਾਂ। ਇਹ ਤਾਂ 50 ਗੋਲੀਆਂ ਦਾ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ ਉਦੋਂ 500 ਗੋਲੀਆਂ ਮਾਰ ਕੇ ਜਾਵਾਂਗੇ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News