ਹਮਲੇ ਤੋਂ ਬਾਅਦ ਸਖਤ ਸੁਰੱਖਿਆ ਵਿਚਾਲੇ ਪਰਮੀਸ਼ ਵਰਮਾ ਨੇ ਦਿੱਤੀ ਪਹਿਲੀ ਲਾਈਵ ਪਰਫਾਰਮੈਂਸ

Monday, August 06, 2018 2:10 PM
ਹਮਲੇ ਤੋਂ ਬਾਅਦ ਸਖਤ ਸੁਰੱਖਿਆ ਵਿਚਾਲੇ ਪਰਮੀਸ਼ ਵਰਮਾ ਨੇ ਦਿੱਤੀ ਪਹਿਲੀ ਲਾਈਵ ਪਰਫਾਰਮੈਂਸ

ਲੁਧਿਆਣਾ (ਬਿਊਰੋ)— 'ਟੌਹਰ ਨਾਲ ਛੜਾ' ਗੀਤ ਨਾਲ ਪ੍ਰਸਿੱਧ ਹੋਏ ਪੰਜਾਬੀ ਗਾਇਕ ਪਰਮੀਸ਼ ਵਰਮਾ ਗੈਂਗਸਟਰ ਵਲੋਂ ਜਾਨਲੇਵਾ ਹਮਲੇ ਤੋਂ ਬਾਅਦ ਪਹਿਲੀ ਵਾਰ ਐਤਵਾਰ ਰਾਤ ਸ਼ਹਿਰ 'ਚ ਆਏ। ਰਸਤੇ ਤੋਂ ਲੈ ਕੇ ਸਤਲੁਜ ਕਲੱਬ ਦੇ ਅੰਦਰ ਤਕ ਉੁਨ੍ਹਾਂ ਨੂੰ ਸਖਤ ਸੁਰੱਖਿਆ ਮੁਹੱਈਆ ਕਰਵਾਈ ਗਈ। ਜਦੋਂ ਪਰਮੀਸ਼ ਨੇ ਪਰਫਾਰਮ ਕੀਤਾ ਤਾਂ ਸਟੇਜ 'ਤੇ ਵੀ ਪੰਜਾਬ ਪੁਲਸ ਦੇ ਮੁਲਾਜ਼ਮ ਉਸ ਦੇ ਆਲੇ-ਦੁਆਲੇ ਮੁਸਤੈਦ ਰਹੇ।

ਫੈਨਜ਼ ਦੀ ਪੁਰਜ਼ੋਰ ਡਿਮਾਂਡ 'ਤੇ ਉਨ੍ਹਾਂ ਨੇ ਇਥੇ ਵੀ ਆਪਣੇ ਸਭ ਤੋਂ ਚਰਚਿਤ ਗੀਤ 'ਟੌਹਰ ਨਾਲ ਛੜਾ' ਪੂਰੇ ਜੋਸ਼ ਨਾਲ ਸੁਣਾਇਆ। ਸੂਤਰਾਂ ਮੁਤਾਬਕ ਦੇਰ ਰਾਤ ਤਕ ਚੱਲੀ ਇਸ ਮਿਊਜ਼ਿਕ ਨਾਈਟ 'ਚ ਆਏ ਪਰਮੀਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕਲੱਬ ਦੇ ਅੰਦਰ ਸਾਦੀ ਵਰਦੀ 'ਚ ਵੀ ਪੁਲਸ ਮੁਲਾਜ਼ਮ ਤਾਇਨਾਤ ਰਹੇ।


Edited By

Rahul Singh

Rahul Singh is news editor at Jagbani

Read More