ਮਸ਼ਹੂਰ ਪੰਜਾਬੀ ਗਾਇਕ ਜੈਲੀ ਨੂੰ ਗੈਂਗਰੇਪ ਮਾਮਲੇ 'ਚ ਵੱਡੀ ਰਾਹਤ

Saturday, August 4, 2018 8:49 AM
ਮਸ਼ਹੂਰ ਪੰਜਾਬੀ ਗਾਇਕ ਜੈਲੀ ਨੂੰ ਗੈਂਗਰੇਪ ਮਾਮਲੇ 'ਚ ਵੱਡੀ ਰਾਹਤ

ਮੋਹਾਲੀ (ਕੁਲਦੀਪ) : ਪੰਜਾਬ ਦੇ ਮਸ਼ਹੂਰ ਗਾਇਕ ਜਰਨੈਲ ਸਿਘ ਜੈਲੀ ਨੂੰ ਫਿਲਮੀ ਅਦਾਕਾਰਾ ਨਾਲ ਸਮੂਹਕ ਬਲਾਤਕਾਰ ਮਾਮਲੇ 'ਚ ਅਦਾਲਤ 'ਚੋਂ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਇਸ ਸ਼ਰਤ 'ਤੇ ਦਿੱਤੀ ਗਈ ਹੈ ਕਿ ਜੇਕਰ ਧਾਰਾ-376 'ਚ ਜੈਲੀ 'ਤੇ ਦੋਸ਼ ਤੈਅ ਹੋ ਜਾਂਦੇ ਹਨ ਤਾਂ ਉਸ ਨੂੰ ਫਿਰ ਜੇਲ ਜਾਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਜੈਲੀ 'ਤੇ ਮਸ਼ਹੂਰ ਫਿਲਮੀ ਅਦਾਕਾਰਾ ਨਾਲ ਸਮੂਹਕ ਬਲਾਤਕਾਰ ਕਰਨ ਤੇ ਗਰਭਵਤੀ ਹੋਣ 'ਤੇ ਉਸ ਦਾ ਗਰਭਪਾਤ ਕਰਾਉਣ ਸਬੰਧੀ ਦੋਸ਼ ਲੱਗੇ ਸਨ।


Edited By

Babita

Babita is news editor at Jagbani

Read More