ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਮਾਰੀ ਗੋਲੀ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

4/14/2018 3:29:31 PM

ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ। ਇਹ ਗੱਲ ਦਿਲਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਕਬੂਲਿਆ ਹੈ। ਉਸ ਨੇ ਸਾਫ-ਸਾਫ ਸ਼ਬਦਾਂ 'ਚ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਸਿੰਘ ਨਾਂ ਦੇ ਇਸ ਵਿਅਕਤੀ ਨੇ ਪਰਮੀਸ਼ ਵਰਮਾ ਨੂੰ ਕਿਹਾ ਕਿ, ਉਦੋਂ ਤਾਂ ਬਹੁਤ ਚੈਲੇਂਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ... ਬਹੁਤ ਬਚ ਬਚ ਕੇ ਨਿਕਲਦਾ ਰਿਹਾ ਹੈ ਤੇ ਹੁਣ ਧੱਕੇ ਚੜ੍ਹ ਹੀ ਗਿਆ। ਤੈਨੂੰ ਕਿਹਾ ਸੀ ਕਿ ਗੱਲ ਮੰਨ ਲੈ ਨਹੀਂ ਤਾਂ ਸਿੱਧਾ ਮਿਲਾਂਗੇ, ਅੱਜ ਦੇਖ ਲੈ ਮਿਲ ਹੀ ਲਿਆ ਆਪਾਂ। ਹੁਣ ਸ਼ੁਰੂ ਹੋ ਗਈ ਆਪਣੀ ਤੇ ਦੇਖਣਾ ਬਾਕੀ ਹੈ ਕਿ ਇਹ ਕਿਥੇ ਮੁੱਕਦੀ ਹੈ।
PunjabKesari
ਇਸ ਵਿਅਕਤੀ ਨੇ ਸ਼ਰੇਆਮ ਆਪਣੇ ਫੇਸਬੁੱਕ ਪੇਜ਼ 'ਤੇ ਇਹ ਗੱਲ ਸਾਂਝੀਆਂ ਕਰਦੇ ਇਸ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਦੂਜੇ ਪਾਸੇ ਪਰਮੀਸ਼ ਵਰਮਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਕਥਿਤ ਤੌਰ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਹ ਪੋਸਟ ਕਰੀਬ 6 ਘੰਟੇ ਪਹਿਲਾਂ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ। ਦੱਸ ਦੇਈਏ ਕਿ
ਆਈ 20 ਕਾਰ 'ਚ ਸਵਾਰ ਹੋ ਕੇ ਬਾਦਮਾਸ਼ਾਂ ਨੇ ਪਰਮੀਸ਼ ਵਰਮਾ ਦਾ ਪਿੱਛਾ ਕਰਕੇ ਚਲਾਈ ਸੀ ਗੋਲੀ। ਇਸ ਦੌਰਾਨ ਪਰਮੀਸ਼ ਵਰਮਾ ਇਕ ਹੋਟਲ 'ਚ ਪਾਰਟੀ 'ਤੇ ਜਾ ਰਿਹਾ ਸੀ।

ਕੌਣ ਹੈ ਦਿਲਪ੍ਰੀਤ ਸਿੰਘ ਉਰਫ ਬਾਬਾ
ਦਿਲਪ੍ਰੀਤ ਸਿੰਘ ਉਰਫ ਬਾਬਾ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ। ਦਿਲਪ੍ਰੀਤ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ 'ਤੇ ਕਈ ਮਾਮਲੇ ਦਰਜ ਹਨ ਜਿਨ੍ਹਾਂ 'ਚ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਸ਼ਾਮਲ ਹਨ। ਮੋਸਟ ਵਾਂਟੇਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਉਹ ਪੰਜਾਬ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਬੀਤੇ ਸਾਲ 9 ਅਪ੍ਰੈਲ ਨੂੰ ਦਿਲਪ੍ਰੀਤ ਬਾਬਾ ਨੇ ਰਿੰਦਾ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਹੁਸ਼ਿਆਰਪੁਰ ਦੇ ਖੁਰਦ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ।
PunjabKesari
ਚੰਡੀਗੜ੍ਹ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਇਨ੍ਹਾਂ ਗੈਂਗਸਟਰਾਂ ਨੇ ਇਹ ਖੂਨੀ ਖੇਡ ਖੇਡੀ। ਇਸ ਤੋਂ ਬਾਅਦ ਇਕ ਗੈਂਗਸਟਰ ਦੇ ਕਤਲ 'ਚ ਵੀ ਦਿਲਪ੍ਰੀਤ ਬਾਬਾ ਦਾ ਨਾਂ ਬੋਲਿਆ। ਦਿਲਪ੍ਰੀਤ ਸਿੰਘ ਬਾਬਾ ਇਸ ਸਮੇਂ ਭਗੌੜਾ ਹੈ ਅਤੇ ਰੂਪਨਗਰ ਦੀ ਪੁਲਸ ਸਮੇਤ ਕਈ ਜ਼ਿਲਿਆਂ ਦੀ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦਿਲਪ੍ਰੀਤ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਦੂਜੇ ਪਾਸੇ ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ।
PunjabKesari   

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News