ਪਾਲੀਵੁੱਡ ਦੇ ਇਸ ਮਸ਼ਹੂਰ ਗਾਇਕ ਨੂੰ ਭੇਜਿਆ ਗਿਆ ਜੇਲ

4/25/2017 3:36:24 PM

ਮੋਹਾਲੀ— ਪੰਜਾਬੀ ਫਿਲਮਾਂ ਦੀ ਅਭਿਨੇਤਰੀ ਅਤੇ ਗਾਇਕਾ ਨਾਲ ਕਥਿਤ ਤੌਰ ''ਤੇ ਜਬਰ ਜਨਾਹ ਦੇ ਮਾਮਲੇ ''ਚ ਨਾਮਜ਼ਦ ਪੰਜਾਬੀ ਗਾਇਕ ਜਰਨੈਲ ਜੈਲੀ ਨੂੰ ਪੁਲਸ ਰਿਮਾਂਡ ਹੋਣ ''ਤੇ ਸੋਮਵਾਰ ਨੂੰ ਫਿਰ ਤੋਂ ਮੋਹਾਲੀ ਦੀ ਅਦਾਲਤ ''ਚ ਪੇਸ਼ ਕੀਤਾ ਗਿਆ। ਇਥੋਂ ਅਦਾਲਤ ਨੇ ਜੈਲੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ''ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਦੀ ਸ਼ਿਕਾਇਤ ''ਤੇ ਮੋਹਾਲੀ ਪੁਲਸ ਨੇ ਗਾਇਕ ਜਰਨੈਲ ਜੈਲੀ ਖਿਲਾਫ 22 ਅਕਤਬੂਰ 2014 ਨੂੰ ਫੇਜ਼-1 ਥਾਣੇ ''ਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ''ਚ ਗਾਇਕ ਜੈਲੀ ਦੇ ਲਈ ਦੋਸਤ ਗਾਇਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜੋਕਿ ਅਜੇ ਤੱਕ ਪੁਲਸ ਦੀ ਗ੍ਰਿਫਤ ''ਚੋਂ ਬਾਹਰ ਹਨ। ਜੈਲੀ ਨੇ ਕੁਝ ਦਿਨ ਪਹਿਲਾਂ ਚੁੱਪ ਚੁਪੀਤੇ ਮੋਹਾਲੀ ਅਦਾਲਤ ''ਚ ਆਤਮ-ਸਮਰਪਣ ਕਰ ਦਿੱਤਾ ਸੀ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਜੈਲੀ ਨੇ ਅਭਿਨੇਤਰੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਝੂਠੇ ਕੇਸ ''ਚ ਫਸਾਇਆ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News