ਅਦਾਕਾਰਾ ਨਾਲ ਜਬਰ-ਜ਼ਨਾਹ ਤੇ ਗਰਭਪਾਤ ਮਾਮਲਾ : ਗਾਇਕ 'ਜੈਲੀ' ਖਿਲਾਫ ਅਦਾਲਤ 'ਚ ਚਲਾਨ ਪੇਸ਼

7/18/2017 1:24:34 PM

ਮੋਹਾਲੀ (ਕੁਲਦੀਪ)-ਪ੍ਰਸਿੱਧ ਫਿਲਮੀ ਅਦਾਕਾਰਾ ਨਾਲ ਗੈਂਗ ਜਬਰ-ਜ਼ਨਾਹ ਕਰਨ ਅਤੇ ਗਰਭਵਤੀ ਹੋਣ 'ਤੇ ਉਸ ਦਾ ਗਰਭਪਾਤ ਕਰਵਾਉਣ ਸਬੰਧੀ ਦਰਜ ਐੱਫ. ਆਈ. ਆਰ. ਵਿਚ ਅੱਜ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਜਰਨੈਲ ਸਿੰਘ ਉਰਫ ਜੈਲੀ ਖਿਲਾਫ ਮੋਹਾਲੀ ਦੀ ਚੀਫ ਜੁਡੀਸ਼ੀਅਲ ਨਿਆਇਕ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ । ਅਦਾਲਤ ਵਿਚ ਚਲਾਨ ਪੇਸ਼ ਕਰਨ ਆਏ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ । 
ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਅਦਾਲਤ ਵਿਚ ਜਰਨੈਲ ਸਿੰਘ ਜੈਲੀ ਖਿਲਾਫ ਉਕਤ ਔਰਤ ਦਾ ਜਬਰਨ ਗਰਭਪਾਤ ਕਰਵਾਉਣ ਸਬੰਧੀ ਆਈ. ਪੀ. ਸੀ. ਦੀ ਧਾਰਾ 313 ਵਿਚ ਕੁਲ 9 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ । ਔਰਤ ਵਲੋਂ ਲਗਾਏ ਗਏ ਜਬਰ-ਜ਼ਨਾਹ ਦੇ ਦੋਸ਼ਾਂ ਦੀ ਫਿਲਹਾਲ ਜਾਂਚ ਚੱਲ ਰਹੀ ਹੈ । ਪੁਲਸ ਨੇ ਅਦਾਲਤ ਨੂੰ ਸਬੂਤ ਦੇ ਤੌਰ 'ਤੇ ਡਾਕੂਮੈਂਟਰੀ ਵੀ ਪੇਸ਼ ਕਰ ਦਿੱਤੀ ਹੈ । ਜੈਲੀ ਤੋਂ ਇਲਾਵਾ ਇਸ ਕੇਸ ਦੇ ਹੋਰ ਮੁਲਜ਼ਮਾਂ ਸਰਵਨ ਸਿੰਘ ਛਿੰਦਾ, ਮਨਿੰਦਰ ਮੰਗਾ ਅਤੇ ਚਰਨਪ੍ਰੀਤ ਗੋਲਡੀ ਦੇ ਖਿਲਾਫ ਪੁਲਸ ਨੂੰ ਫਿਲਹਾਲ ਠੋਸ ਸਬੂਤ ਨਹੀਂ ਮਿਲ ਸਕੇ ਹਨ । ਪੁਲਸ ਤਿੰਨਾਂ ਦਾ ਪੋਲੀਗਰਾਫ ਟੈਸਟ ਕਰਵਾਉਣ ਦੀ ਤਿਆਰੀ ਵਿਚ ਹੈ, ਜਿਸ ਲਈ ਉਨ੍ਹਾਂ ਨੇ ਵੀ ਸਹਿਮਤੀ ਪ੍ਰਗਟਾਈ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News