ਐੱਸ. ਜੀ. ਪੀ. ਸੀ. ਦਾ ਵਿਰੋਧ ਦਰਕਿਨਾਰ, ਸੰਨੀ ਲਿਓਨੀ ਦੀ ਬਾਇਓਪਿਕ ਰਿਲੀਜ਼

7/16/2018 5:47:56 PM

ਜਲੰਧਰ (ਬਿਊਰੋ)— ਵਿਵਾਦਾਂ 'ਚ ਘਿਰੀ ਸੰਨੀ ਲਿਓਨੀ ਦੀ ਬਾਇਓਪਿਕ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਅੱਜ ਰਿਲੀਜ਼ ਹੋ ਗਈ ਹੈ। ਫਿਲਮ ਦੇ ਟਾਈਟਲ 'ਚ ਵਰਤੇ 'ਕੌਰ' ਸ਼ਬਦ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਕਰਨਜੋਤ ਕੌਰ ਤੋਂ ਇਲਾਵਾ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਤਰਾਜ਼ ਜਤਾਇਆ ਸੀ। ਦੋਵਾਂ ਦੇ ਇਤਰਾਜ਼ ਜਤਾਉਣ ਦੇ ਬਾਵਜੂਦ ਸੰਨੀ ਦੀ ਬਾਇਓਪਿਕ 'ਕੌਰ' ਸ਼ਬਦ ਦੇ ਨਾਲ ਰਿਲੀਜ਼ ਹੋਈ ਹੈ। ਸੰਨੀ ਦੀ ਬਾਇਓਪਿਕ 'ਜ਼ੀ 5' ਦੀ ਵੈੱਬਸਾਈਟ 'ਤੇ ਰਿਲੀਜ਼ ਹੋਈ ਹੈ। ਇਹ ਬਾਇਓਪਿਕ 10 ਐਪੀਸੋਡਸ 'ਚ ਦੇਖੀ ਜਾ ਸਕਦੀ ਹੈ। ਹਰੇਕ ਐਪੀਸੋਡ 20 ਤੋਂ 25 ਮਿੰਟ ਲੰਮਾ ਹੈ। ਫਿਲਮ ਦਾ ਹਰੇਕ ਐਪੀਸੋਡ ਵੱਖ-ਵੱਖ ਟਾਈਟਲ ਦੇ ਨਾਲ ਰਿਲੀਜ਼ ਹੋਇਆ ਹੈ।
PunjabKesari

ਕਿਵੇਂ ਦੇਖੀ ਜਾਵੇ ਸੰਨੀ ਲਿਓਨੀ ਦੀ ਬਾਇਓਪਿਕ?
ਸੰਨੀ ਲਿਓਨੀ ਦੀ ਬਾਇਓਪਿਕ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ 'ਜ਼ੀ 5' ਦੀ ਵੈੱਬਸਾਈਟ www.zee5.com ਓਪਨ ਕਰਨੀ ਪਵੇਗੀ। ਇਸ ਨੂੰ ਓਪਨ ਕਰਕੇ ਵੈੱਬਸਾਈਟ 'ਤੇ ਲਾਗ-ਇਨ ਕਰਨਾ ਪਵੇਗਾ। ਜੇਕਰ ਤੁਸੀਂ ਇਸ ਵੈੱਬਸਾਈਟ ਦੇ ਪ੍ਰੀਮੀਅਮ ਯੂਜ਼ਰ ਹੋ ਤਾਂ ਤੁਸੀਂ ਸੰਨੀ ਲਿਓਨੀ ਦੀ ਬਾਇਓਪਿਕ ਆਸਾਨੀ ਨਾਲ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਪ੍ਰੀਮੀਅਮ ਯੂਜ਼ਰ ਨਹੀਂ ਹੋ ਤਾਂ ਤੁਹਾਨੂੰ 99 ਰੁਪਏ ਦੇ ਕੇ 'ਜ਼ੀ 5' ਵੈੱਬਸਾਈਟ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। 99 ਰੁਪਏ ਦਾ ਇਹ ਸਬਸਕ੍ਰਿਪਸ਼ਨ ਸਿਰਫ 2 ਮਹੀਨਿਆਂ ਲਈ ਵੈਲਿਡ ਹੈ। ਫਿਰ ਇਸ ਵੈੱਬਸਾਈਟ ਦੀ ਪ੍ਰੀਮੀਅਰ ਕੈਟਾਗਰੀ 'ਚ ਜਾ ਕੇ ਤੁਸੀਂ ਸੰਨੀ ਲਿਓਨੀ ਦੀ ਬਾਇਓਪਿਕ ਦੇਖ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News