ਅੱਜ ਵੀ ਨਹੀਂ ਮਿਲੀ ਸੁਰਵੀਨ ਚਾਵਲਾ ਨੂੰ ਅੰਤ੍ਰਿਮ ਜ਼ਮਾਨਤ, ਅਗਲੀ ਸੁਣਵਾਈ 17 ਅਗਸਤ ਨੂੰ

Tuesday, July 31, 2018 3:48 PM
ਅੱਜ ਵੀ ਨਹੀਂ ਮਿਲੀ ਸੁਰਵੀਨ ਚਾਵਲਾ ਨੂੰ ਅੰਤ੍ਰਿਮ ਜ਼ਮਾਨਤ, ਅਗਲੀ ਸੁਣਵਾਈ 17 ਅਗਸਤ ਨੂੰ

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਮੰਗਲਵਾਰ ਨੂੰ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਆਰੋਪੀਆਂ ਖਿਲਾਫ ਥਾਣਾ ਸਿਟੀ ਪੁਲਸ ਵਲੋਂ ਦੱਸਿਆ ਗਿਆ ਕਿ ਮਾਮਲੇ ਦੀ ਫਾਈਲ ਕ੍ਰਾਈਮ ਬਿਊਰੋ ਚੰਡੀਗੜ੍ਹ ਭੇਜੀ ਗਈ ਹੈ। ਪੁਲਸ ਵਲੋਂ ਰਿਕਾਰਡ ਪੇਸ਼ ਨਾ ਹੋਣ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਤੈਅ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਬਹੁਚਰਚਿਤ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਪੁਲਸ 'ਚ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਹੈ। ਇਸ ਮਾਮਲੇ 'ਚ ਅਦਾਲਤ ਦੇ ਹੁਕਮ 'ਤੇ ਆਰੋਪੀ ਥਾਣਾ ਸਿਟੀ ਪੁਲਸ ਦੇ ਸਾਹਮਣੇ ਜਾਂਚ 'ਚ ਸਹਿਯੋਗ ਕਰਨ ਲਈ ਪੇਸ਼ ਹੋ ਚੁੱਕੇ ਹਨ ਪਰ ਇਸ ਮਾਮਲੇ ਨਾਲ ਸਬੰਧਤ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ ਹਨ। ਇਸ ਵਿਚਾਲੇ ਆਰੋਪੀਆਂ ਵਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਡੀ. ਜੀ. ਪੀ. ਕੇ. ਸਾਹਮਣੇ ਸ਼ਿਕਾਇਤ ਕਰਨ 'ਤੇ ਹੁਣ ਇਸ ਮਾਮਲੇ ਦੀ ਜਾਂਚ ਏ. ਡੀ. ਜੀ. ਪੀ. (ਕ੍ਰਾਈਮ) ਨੂੰ ਸੌਂਪ ਦਿੱਤੀ ਗਈ ਹੈ।


Edited By

Rahul Singh

Rahul Singh is news editor at Jagbani

Read More