ਅਦਾਲਤ ਨੇ ਕੀਤੀ ਨੂਰਾਂ-ਸੁਲਤਾਨਾ ਸਮੇਤ 5 ਪਰਿਵਾਰਕ ਮੈਂਬਰਾਂ ਦੀ ਅਗੇਤੀ ਜ਼ਮਾਨਤ ਮਨਜ਼ੂਰ (ਵੀਡੀਓ)

4/20/2018 10:42:25 AM


ਮੋਗਾ (ਸੰਦੀਪ) - ਦਾਜ ਦੀ ਮੰਗ ਕਰਨ ਦੇ ਨਾਲ ਨੂੰਹ ਦੀ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਸਿੱਧ ਗਾਇਕਾ ਨੂਰਾਂ-ਸੁਲਤਾਨਾ ਦੇ ਪਰਿਵਾਰ ਨੂੰ ਬੀਤੀ 10 ਅਪ੍ਰੈਲ ਨੂੰ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਅਗੇਤੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਸੀ। 
ਮਾਣਯੋਗ ਅਦਾਲਤ ਵੱਲੋਂ ਅਰਜ਼ੀ ਦੇਣ ਵਾਲੇ ਪੱਖ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣੀ ਅਗੇਤੀ ਜ਼ਮਾਨਤ ਭਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ, ਜਿਸ ਦੀ ਪਾਲਣਾ ਕਰਦੇ ਹੋਏ ਵੀਰਵਾਰ ਨੂੰ ਨੂਰਾਂ-ਸੂਲਤਾਨਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਪਿਤਾ ਗੁਲਸ਼ਨ ਮੀਰ, ਭਰਾ ਸਾਹਿਲ ਮੀਰ, ਮਾਂ ਰੇਖਾ ਨੇ ਸੀ. ਜੇ. ਐੱਮ. ਅਦਾਲਤ 'ਚ ਪੇਸ਼ ਹੋ ਕੇ ਆਪਣੀਆਂ ਜ਼ਮਾਨਤਾਂ ਕਰਵਾਈਆਂ ਹਨ। ਇਸ ਮਾਮਲੇ 'ਚ ਜ਼ਿਲਾ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਨੇ ਗਾਇਕਾ ਜੋਤੀ ਨੂਰਾਂ ਦੇ ਪਰਿਵਾਰ ਦੀ ਜ਼ਮਾਨਤ ਨੂੰ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਜ਼ਮਾਨਤ ਲਈ ਅਦਾਲਤ 'ਚ ਪੇਸ਼ ਹੋਣ ਲਈ ਆਖਿਆ ਸੀ, ਜਿਸ ਕਾਰਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ ਨੇ ਗਾਇਕਾ ਜੋਤੀ ਨੂਰਾਂ ਦੇ ਪਰਿਵਾਰ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਕੇ ਮਾਮਲੇ ਦੀ ਅਗਲੀ ਤਰੀਕ 5 ਜੂਨ 2018 ਨਿਸ਼ਚਿਤ ਕਰ ਦਿੱਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News