ਸੰਨੀ ਦਿਓਲ ਅਜੇ ਤਕ ਨਹੀਂ ਬਣੇ 'ਚੌਕੀਦਾਰ'

4/25/2019 3:49:14 PM

ਜਲੰਧਰ (ਬਿਊਰੋ)— ਬਾਲੀਵੁੱਡ ਅਦਾਕਾਰ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ ਤੇ ਉਨ੍ਹਾਂ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਚੋਣ ਲੜਨ ਲਈ ਟਿਕਟ ਵੀ ਦੇ ਦਿੱਤੀ ਹੈ। ਸੰਨੀ ਦਿਓਲ ਨੂੰ ਉਮੀਦਵਾਰ ਐਲਾਨਿਆਂ ਅੱਜ 3 ਦਿਨ ਬੀਤ ਚੁੱਕੇ ਹਨ ਪਰ ਸੰਨੀ ਦਿਓਲ ਹੁਣ ਤਕ 'ਚੌਕੀਦਾਰ' ਨਹੀਂ ਬਣੇ।

PunjabKesari

ਗੱਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ 'ਤੇ ਆਪਣੇ ਨਾਂ ਅੱਗੇ 'ਚੌਕੀਦਾਰ' ਸ਼ਬਦ ਲਗਾਉਣ ਦੀ।ਨਰਿੰਦਰ ਮੋਦੀ ਵਲੋਂ ਆਪਣੇ ਨਾਂ ਅੱਗੇ 'ਚੌਕੀਦਾਰ' ਲਿਖਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਨਾਂ ਅੱਗੇ ਸੋਸ਼ਲ ਮੀਡੀਆ 'ਤੇ 'ਚੌਕੀਦਾਰ' ਲਗਾਇਆ ਹੋਇਆ ਹੈ।
PunjabKesari
ਸਿਰਫ ਸੰਨੀ ਦਿਓਲ ਹੀ ਨਹੀਂ, ਸਗੋਂ ਹੇਮਾ ਮਾਲਿਨੀ ਨੇ ਵੀ ਆਪਣੇ ਨਾਂ ਅੱਗੇ 'ਚੌਕੀਦਾਰ' ਸ਼ਬਦ ਨਹੀਂ ਲਗਾਇਆ ਹੈ, ਜੋ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ 'ਚ ਖੜ੍ਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News