ਅਮਿਰ ਖਾਨ ਨੇ ਦੇਖੇ ਅਜਿਹੇ ਸਕ੍ਰੀਨ ਸ਼ਾਟ, ਤਾਂ ਫਿਰ ਮਾਡਲ ਪਤਨੀ ਨੂੰ ਦੇ ਦਿੱਤਾ ਤਲਾਕ

Sunday, August 13, 2017 10:31 AM

ਨਵੀਂ ਦਿੱਲੀ— ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਅਮਿਰ ਖਾਨ ਦੀ ਸਾਬਕਾ ਪਤਨੀ ਤੇ ਮਾਡਲ ਫਰਿਆਲ ਮਖ਼ਦੂਮ ਨੇ ਕਿਹਾ ਹੈ ਕਿ, ''ਮੇਰੇ ਤੇ ਮੁੱਕੇਬਾਜ਼ ਐਂਥਨੀ ਜੇਸ਼ੂਆ 'ਚ ਕਿਸੇ ਪ੍ਰਕਾਰ ਦਾ ਰਿਸ਼ਤਾ ਨਹੀਂ ਹੈ। ਇਸ ਸਬੰਧ ਵਿਚ ਅਮਿਰ ਨੇ ਉਨ੍ਹਾਂ ਦੀ ਕਥਿਤ ਗੱਲਬਾਤ 'ਤੇ ਜੋ ਸਕਰੀਨ ਸ਼ਾਟ ਭੇਜੇ ਹਨ, ਉਹ ਫ਼ਰਜ਼ੀ ਹਨ''।

PunjabKesari

ਫਾਇਰਲ ਨੇ ਟਵੀਟਰ 'ਤੇ ਇੱਕ ਸਦੇਸ਼ ਵਿਚ ਕਿਹਾ ਹੈ ਕਿ, ਉਹ ਜੇਸ਼ੂਆ ਨੂੰ ਕਦੇ ਨਹੀਂ ਮਿਲੀ ਪਰ ਸਕ੍ਰੀਨ ਸ਼ਾੱਟ ਦੇਖ ਕੇ ਅਮਿਰ ਗੁੱਸੇ ਵਿਚ ਆ ਗਏ ਤੇ ਉਨ੍ਹਾਂ ਨੇ ਆਪਣਾ ਗੁੱਸਾ ਟਵਿਟਰ ਦੇ ਜਰੀਏ ਉਤਾਰਿਆ। ਇਸੇ ਗੁੱਸੇ ਦੇ ਕਾਰਨ ਦੋਵਾਂ 'ਚ ਤਲਾਕ ਹੋ ਗਿਆ। ਫਾਰਿਆਲ ਮੁਤਾਬਕ ਪੂਰਾ ਹੰਗਾਮਾ ਗਲਤਫਹਿਮੀ ਕਾਰਨ ਹੋਇਆ ਸੀ ਪਰ ਹੁਣ ਦੋਵਾਂ ਪੱਖਾਂ ਦੀ ਗਲਤਫਹਿਮੀ ਦੂਰ ਹੋ ਗਈ ਹੈ।

PunjabKesari
ਅਮਿਰ ਨੇ ਵੀ ਕੀਤਾ ਟਵੀਟ
ਅਮਿਰ ਖਾਨ ਨੇ ਵੀ ਟਵੀਟ ਕੀਤਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਸਾਰਾ ਮਾਮਲਾ ਹੱਲ ਹੋ ਗਿਆ ਹੈ ਅਤੇ ਇਹ ਝੂਠ ਸੀ। ਦੁਨੀਆਂ ਦੇ ਕਿਸੇ ਦੂਸਰੇ ਆਦਮੀ ਦੀ ਤਰ੍ਹਾਂ ਮੈਂ ਵੀ ਗੁੱਸੇ ਵਿਚ ਆ ਗਿਆ ਸੀ। ਚੰਗਾ ਹੋਇਆ ਸੱਚ ਪਤਾ ਲੱਗ ਗਿਆ। ਫਾਰਿਆਲ ਅਤੇ ਅਮਿਰ 'ਚ ਟਵਿਟਰ 'ਤੇ ਕਾਫੀ ਖੁੱਲ੍ਹ ਕੇ ਲੜਾਈ ਚੱਲੀ ਸੀ, ਜਿਸ ਤੋਂ ਬਾਅਦ ਅਮਿਰ ਨੇ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਸੀ। ਅਮਿਰ ਨੇ ਫਾਰਿਆਲ 'ਤੇ ਵਿਸ਼ਵ ਹੈਵੀਵੇਟ ਚੈਪੀਅਨ ਜੇਸ਼ੂਆ ਦੇ ਨਾਲ ਸਬੰਧਾਂ ਦਾ ਦੋਸ਼ ਲਗਾਇਆ ਸੀ।

PunjabKesari
ਅਮਿਰ ਨੇ 2012 ਵਿਚ ਕੀਤਾ ਸੀ ਵਿਆਹ
ਅਮਿਰ ਖਾਨ ਨੇ ਸਾਲ 2012 ਵਿੱਚ ਮਾਡਲ ਫਾਰਿਆਲ ਮਖ਼ਦੂਮ ਦੇ ਨਾਲ ਵਿਆਹ ਕਰਵਾਇਆ ਸੀ। ਫਾਰਿਆਲ ਦੇ ਅਤੀਤ ਵਿਚ ਆਪਣੇ ਸਹੁਰੇ ਪੱਖ ਨਾਲ ਸਬੰਧ ਬਹੁਤ ਹੀ ਤਣਾਅ ਪੂਰਨ ਰਹੇ ਹਨ। ਦੋਵੇਂ ਧਿਰਾਂ ਮੀਡੀਆ ਦਾ ਸਹਾਰਾ ਲੈ ਕੇ ਇੱਕ ਦੂਸਰੇ 'ਤੇ ਦੋਸ਼ ਲਗਾਉਂਦਿਆ ਰਹੀਆਂ ਹਨ।

PunjabKesari
ਕਿਸੇ ਸਮੇਂ ਲੀਕ ਹੋਇਆ ਸੀ ਸੈਕਸ ਵੀਡੀਓ
ਹਾਲਾਂਕਿ ਅਮਿਰ ਆਪਣੀ ਪਤਨੀ ਨੂੰ ਤਲਾਕ ਦੇ ਦੇਣਗੇ। ਦੱਸ ਦਈਏ ਕਿ ਜਨਵਰੀ 2017 ਵਿਚ ਅਮਿਰ ਦਾ ਇੱਕ ਸੈਕਸ ਵੀਡੀਓ ਵੀ ਵਾਇਰਲ ਹੋਇਆ ਸੀ।

PunjabKesari
ਫਰਿਆਲ ਨੇ ਕੀਤੇ ਸਨ ਕਈ ਖੁਲਾਸੇ
ਫਰਿਆਲ ਨੇ ਕੁਝ ਸਮਾਂ ਪਹਿਲਾ ਹੀ ਸਨੈਪ ਚੈਟ ਦੇ ਜਰੀਏ ਖੁਲਾਸਾ ਕੀਤਾ ਸੀ ਕਿ ਉਸ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਮੇਰੇ 'ਤੇ ਦਬਾਅ ਬਣਾਇਆਂ ਜਾਂਦਾ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਾ।

PunjabKesari

ਫਰਿਆਲ ਮੁਤਾਬਕ ਉਸ ਦਾ ਸਹੁਰਾ ਪਰਿਵਾਰ ਉਸ ਦਾ ਵਿਆਹ ਤੁੜਵਾਨਾਂ ਚਹੁੰਦੇ ਹਨ ਅਤੇ ਪ੍ਰਗਨੈਂਟ ਸੀ ਤਾਂ ਮੇਰੇ ਨਾਲ ਜਿਆਦਤੀ ਕੀਤੀ ਗਈ। ਉਹ ਦੋਗਲਾ ਵਿਵਹਾਰ ਕਰਦੇ ਸਨ।

PunjabKesari