ਫੁੱਟਬਾਲ 'ਚ ਵੀ ਵਿਰਾਟ-ਧੋਨੀ ਦਾ ਦਬਦਬਾ, ਰਣਬੀਰ ਦੀ ਟੀਮ ਨੂੰ ਹਰਾਇਆ

10/16/2017 5:10:28 PM

ਮੁੰਬਈ(ਬਿਊਰੋ)— ਕ੍ਰਿਕਟ ਤੇ ਬਾਲੀਵੁੱਡ ਦੀ ਦੁਨੀਆ ਦੇ ਮਸ਼ਹੂਰ ਸਿਤਾਰਿਆਂ ਨੇ ਐਤਵਾਰ ਨੂੰ ਚੈਰਿਟੀ ਫੁੱਟਬਾਲ ਮੈਚ 'ਚ ਜ਼ੋਰ-ਅਜ਼ਮਾਈਸ਼ ਕੀਤੀ। ਇਹ ਸੈਲੀਬ੍ਰਿਟੀ ਕਲਾਸੀਕੋ ਮੈਚ ਮੁੰਬਈ ਦੇ ਸ਼ਾਹਜੀ ਰਾਜੇ ਭੋਸਲੇ ਸਟੇਡੀਅਮ 'ਚ ਖੇਡਿਆ ਗਿਆ। ਇਕ ਪਾਸੇ ਸੀ ਵਿਰਾਟ ਕੋਹਲੀ ਦੀ ਟੀਮ ਤਾਂ ਦੂਜੇ ਪਾਸੇ ਸੀ ਰਣਬੀਰ ਕਪੂਰ ਦੀ ਟੀਮ।

PunjabKesari

ਮੈਚ ਦਾ ਨਤੀਜਾ ਫਿਲਮ ਸਿਤਾਰਿਆਂ ਲਈ ਚੰਗਾ ਨਹੀਂ ਰਿਹਾ। ਵਿਰਾਟ ਦੀ ਕਪਤਾਨੀ ਵਾਲੀ ਆਲ ਹਾਟਰਜ਼ ਨੇ ਰਣਬੀਰ ਕਪੂਰ ਦੀ ਟੀਮ ਆਲ ਸਟਾਰਜ਼ ਟੀਮ ਨੂੰ 7-3 ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਆਲ ਹਾਰਟਰਜ਼ ਦੀ ਟੀਮ ਤੋਂ ਸਭ ਤੋਂ ਵੱਧ ਗੋਲ ਐੱਮ. ਐੱਸ. ਧੋਨੀ ਤੇ ਅਨਿਰੁੱਧ ਸ਼੍ਰੀਕਾਂਤ ਨੇ ਕੀਤੇ। ਉੱਥੇ ਵਿਰਾਟ ਕੋਹਲੀ ਤੇ ਕੇਦਾਰ ਯਾਦਵ ਨੇ ਵੀ 1-1 ਗੋਲ ਕੀਤਾ।

PunjabKesari

ਕ੍ਰਿਕਟ 'ਚ ਹਿੱਟਰ ਸਮਝੇ ਜਾਣ ਵਾਲੇ ਧੋਨੀ ਨੇ ਇੱਥੇ ਵੀ ਆਪਣਾ ਕਾਰਨਾਮਾ ਦਿਖਾਇਆ। ਉਨ੍ਹਾਂ ਨੇ ਪਹਿਲਾ ਗੋਲ 7ਵੇਂ ਮਿੰਟ 'ਚ ਕੀਤਾ। ਧੋਨੀ ਨੇ ਗੋਲ ਪੋਸਟ ਕੀਤੀ ਅਤੇ ਸ਼ਾਰਟ ਲਗਾਇਆ, ਜੋ ਕਿ ਗੋਲ ਪੋਸਟ ਦੇ ਅੰਦਰ ਚੱਲਿਆ ਗਿਆ। ਇਸੇ ਦੇ ਨਾਲ ਆਲ ਹਾਟਰਜ਼ ਨੂੰ 1-0 ਦੀ ਬੜ੍ਹਤ ਮਿਲ ਗਈ।

PunjabKesari

39ਵੇਂ ਮਿੰਟ 'ਚ ਇਕ ਵਾਰ ਫਿਰ ਐੱਮ. ਐੱਸ. ਧੋਨੀ ਨੇ ਗੋਲ ਕੀਤਾ। ਉਨ੍ਹਾਂ ਦਾ ਇਹ ਗੋਲ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਧੋਨੀ ਨੇ ਕਿਸੇ ਪ੍ਰੋਫੈਸ਼ਨਲ ਫੁੱਟਬਾਲਰ ਵਾਂਗ ਇਹ ਗੋਲ ਕੀਤਾ ਸੀ। ਇਹ ਮੈਚ ਅਭਿਸ਼ੇਕ ਬੱਚਨ ਤੇ ਵਿਰਾਟ ਕੋਹਲੀ ਦੀ ਫਾਊਂਡੇਸ਼ਨ ਚੈਰਿਟੀ ਲਈ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ ਖੇਡਿਆ ਗਿਆ ਸੀ। 

PunjabKesari

ਜ਼ਿਕਰਯੋਗ ਹੈ ਕਿ ਕ੍ਰਿਕਟਰ ਹੋਣ ਤੋਂ ਪਹਿਲਾਂ ਧੋਨੀ ਫੁੱਟਬਾਲਰ ਹੁੰਦੇ ਸਨ। ਉਹ ਗੋਲਕੀਪਰ ਦੀ ਭੂਮਿਕਾ 'ਚ ਹੁੰਦੇ ਸਨ ਪਰ ਉਨ੍ਹਾਂ ਦੀ ਕਿਸਮਤ 'ਚ ਕ੍ਰਿਕਟ ਦਾ ਵਿਕਟਕੀਪਰ ਹੋਣਾ ਲਿਖਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News