ਆਪਣੇ ਤੋਂ ਦੁੱਗਣੇ ਵਜ਼ਨ ਦੇ 'ਖਲੀ' ਦਾ ਰੋਲ ਕਰੇਗਾ ਇਹ ਐਕਟਰ, ਹਾਈਟ 'ਚ ਹੈ ਡੇਢ ਫੁੱਟ ਛੋਟਾ

Friday, October 13, 2017 4:56 PM

ਮੁੰਬਈ(ਬਿਊਰੋ)— 'ਐਮ. ਐਸ. ਧੋਨੀ' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਬਾਇਓਪਿਕ ਦੇ ਮਾਮਲੇ 'ਚ ਬਾਲੀਵੁੱਡ ਦੀ ਪਹਿਲੀ ਪਸੰਦ ਬਣ ਗਏ ਹਨ। ਹਾਲਾਂਕਿ ਬਾਲੀਵੁੱਡ 'ਚ ਸਪੋਰਟਸ ਬਾਇਓਪਿਕ 'ਚ ਦਮਦਾਰ ਕਿਰਦਾਰ ਕਰਨ ਵਾਲੇ ਸਟਾਰਸ ਦੇ ਮਾਮਲੇ 'ਚ ਸੁਸ਼ਾਂਤ ਤੋਂ ਇਲਾਵਾ ਫਰਹਾਨ ਅਤੇ ਸ਼ਾਹਰੁਖ ਖਾਨ ਦਾ ਨਾਂ ਵੀ ਲਿਆ ਜਾ ਸਕਦਾ ਹੈ ਪਰ 'ਦਿ ਗ੍ਰੇਟ ਖਲੀ' ਦੇ ਜੀਵਨ 'ਤੇ ਬਣਨ ਵਾਲੀ ਫਿਲਮ ਲਈ ਸੁਸ਼ਾਂਤ ਨੂੰ ਹੀ ਅਪ੍ਰੋਚ ਕੀਤਾ ਗਿਆ ਹੈ।

PunjabKesari

ਅਸਲ 'ਚ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਬਣਾ ਚੁੱਕੇ ਨਿਰਦੇਸ਼ਕ ਰੈਸਲਰ ਦਿਲੀਪ ਸਿੰਘ ਰਾਣਾ 'ਤੇ ਇੱਕ ਬਾਇਓਪਿਕ ਬਣਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਤੋਂ ਲੈ ਕੇ ਰਿੰਗ ਤੱਕ ਦੇ ਉਨ੍ਹਾਂ ਦੇ ਸਫਰ ਦੀ ਕਹਾਣੀ ਨੂੰ ਦਿਖਾਉਣਾ ਚਾਹੁੰਦੇ ਹਨ। ਇਸ ਫਿਲਮ ਨੂੰ ਬਣਾਉਣ ਲਈ ਫਾਕਸ ਸਟੂਡੀਓ ਨੇ ਰਾਈਟਸ ਵੀ ਖਰੀਦ ਲਏ ਹਨ ਪਰ ਹੁਣ ਸਮੱਸਿਆ ਇਹ ਹੈ ਕਿ ਖਲੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨੂੰ ਕਿਥੋਂ ਲੈ ਕੇ ਆਇਆ ਜਾਵੇ।

PunjabKesari

ਜਾਣਕਾਰੀ ਮੁਤਾਬਕ 7 ਫਿਟ 1 ਇੰਚ ਲੰਬੇ ਅਤੇ 157 ਕਿਲੋ ਵਜ਼ਨ ਦੇ 'ਦਿ ਗ੍ਰੇਟ ਖਲੀ' ਦੇ ਸਾਈਜ਼ 'ਚ ਆਲੇ ਦੁਆਲੇ ਨਿਕੇਤਨ ਧੀਰ, ਅਭਿਸ਼ੇਕ ਬੱਚਨ ਅਤੇ ਸੁਸ਼ਾਂਤ ਸਿੰਘ ਹੀ ਆਉਂਦੇ ਹਨ ਪਰ ਇਸ ਤੋਂ ਬਾਅਦ ਵੀ ਇਹ ਖਲੀ ਦੇ ਕੱਦ-ਕਾਠੀ ਤੋਂ ਕਾਫੀ ਘੱਟ ਹੈ। ਸੁਸ਼ਾਂਤ ਇਸ ਤੋਂ ਪਹਿਲਾਂ ਫਾਕਸ ਸਟੂਡਿਓ ਨਾਲ ਧੋਨੀ ਲਈ ਕੰਮ ਕਰ ਚੁੱਕੇ ਹਨ ਅਤੇ ਵੀ. ਐਫ. ਐਕਸ. ਤਕਨੀਕ ਜ਼ਰੀਏ ਉਨ੍ਹਾਂ ਦਾ ਚਿਹਰਾ ਧੋਨੀ ਦੇ ਸਾਰੇ ਮੈਚ ਫੁਟੇਜ਼ 'ਤੇ ਲਾ ਦਿੱਤਾ ਗਿਆ ਸੀ।

PunjabKesari

ਅਜਿਹੇ 'ਚ ਖਲੀ ਦੇ ਫੁਟੇਜ਼ 'ਤੇ ਵੀ ਸੁਸ਼ਾਂਤ ਦਾ ਚਿਹਰਾ ਚਿਪਕਾਇਆ ਜਾ ਸਕਦਾ ਹੈ ਪਰ ਖਲੀ ਦੀ ਹਾਈਟ ਅਤੇ ਉਨ੍ਹਾਂ ਦਾ ਸਰੀਰ ਦਿਖਾਉਣਾ ਗ੍ਰਾਫਿਕ ਟੀਮ ਲਈ ਕਾਫੀ ਔਖਾ ਰਹੇਗਾ। ਫਿਲਹਾਲ ਸਟੂਡਿਓ ਵਲੋਂ ਸਿਰਫੁਸੁਸ਼ਾਂਤ ਦਾ ਨਾਂ ਸਾਹਮਣੇ ਆਇਆ ਹੈ ਪਰ ਉਹ ਇਸ ਨੂੰ ਕਰਨਗੇ ਜਾਂ ਨਹੀਂ ਇਸ ਗੱਲ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ।

PunjabKesari

ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਕੇਦਾਰਨਾਥ ਵਿੱਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਭੂਮਿਕਾ ਵਿੱਚ ਹਨ। ਹਾਲਾਂਕਿ ਸੁਸ਼ਾਤ ਨੇ ਇਸ ਦੇ ਲਈ ਹਾਮੀ ਨਹੀਂ ਭਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ਾਤ ਖਲੀ ਦੇ ਰੋਲ ਦੇ ਨਾਲ ਨਿਆਂ ਨਹੀਂ ਕਰ ਪਾਉਣਗੇ।