ਫੈਸ਼ਨ ਡਿਜ਼ਾਈਨਰ ਸਭਿਯਸਾਚੀ ਗਿਆ ਅਨੁਸ਼ਕਾ ਦੇ ਘਰ, ਕੀ ਜਲਦ ਕਰ ਲਵੇਗੀ ਪ੍ਰੇਮੀ ਨਾਲ ਵਿਆਹ?

11/23/2017 5:22:52 PM

ਮੁੰਬਈ(ਬਿਊਰੋ)— ਜੇਕਰ ਹਾਲਾਤਾਂ ਨੂੰ ਇਸ਼ਾਰਾ ਮੰਨਿਆ ਜਾਵੇ ਤਾਂ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸੇ ਸਾਲ ਦਸੰਬਰ 'ਚ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਸੂਤਰ ਵੀ ਇਸ ਖਬਰ ਦੀ ਪੁਸ਼ਟੀ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਵਿਰਾਟ ਕੋਹਲੀ ਦੇ ਦਿੱਲੀ ਵਾਲੇ ਘਰ 'ਚ ਤੇ ਅਨੁਸ਼ਕਾ ਦੇ ਮੁੰਬਈ ਵਾਲੇ ਘਰ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਫੈਸ਼ਨ ਡਿਜ਼ਾਈਨਰ ਸਭਿਯਸਾਚੀ ਆਪਣੀ ਟੀਮ ਨਾਲ ਅਨੁਸ਼ਕਾ ਦੇ ਘਰ ਗਏ ਸਨ, ਉਨ੍ਹਾਂ ਨੇ ਉੱਥੇ ਕਾਫੀ ਸਮਾਂ ਬਿਤਾਇਆ।

PunjabKesari

ਮੰਨਿਆ ਜਾ ਰਿਹਾ ਹੈ ਕਿ ਉਹ ਅਨੁਸ਼ਕਾ ਲਈ ਵਿਆਹ ਦੀ ਡਰੈੱਸ ਡਿਜ਼ਾਈਨ ਕਰ ਰਹੇ ਹਨ। ਉੱਥੇ ਦੱਸ ਦੇਈਏ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਦਸੰਬਰ 'ਚ ਹੋਣ ਵਾਲੀ ਸ਼੍ਰੀਲੰਕਾ ਟੂਰ ਤੋਂ ਬ੍ਰੇਕ ਮੰਗਿਆ ਸੀ। ਉੱਥੇ ਦੂਜੇ ਪਾਸੇ ਅਨੁਸ਼ਕਾ ਵੀ ਅੱਜਕਲ ਸ਼ਾਹਰੁਖ ਨਾਲ ਜਲਦ ਤੋਂ ਜਲਦ ਆਨੰਦ ਐੱਲ ਰਾਏ ਦੀ ਫਿਲਮ ਦੀ ਸ਼ੂਟਿੰਗ ਖਤਮ ਕਰਨ 'ਚ ਲੱਗੀ ਹੋਈ ਹੈ। ਸ਼ਾਹਰੁਖ ਵੀ ਅਨੁਸ਼ਕਾ ਕਾਰਨ ਸ਼ੂਟਿੰਗ ਨੂੰ ਵੱਧ ਤੋਂ ਵੱਧ ਸਮਾਂ ਦੇ ਰਹੇ ਹਨ।

PunjabKesari

ਅਨੁਸ਼ਕਾ ਦੇ ਕਰੀਬੀ ਦੋਸਤਾਂ ਨੇ ਦੱਸਿਆ ਹੈ ਕਿ ਉਹ ਵੀ ਦਸੰਬਰ ਮਹੀਨੇ 'ਚ ਕੋਈ ਸ਼ੂਟਿੰਗ ਨਹੀਂ ਕਰਨਾ ਚਾਹੁੰਦੀ। ਹੁਣ ਕੀ ਦੋਵੇਂ ਇਸ ਦਸੰਬਰ 'ਚ ਵਿਆਹ ਕਰਨ ਦੀ ਸੋਚ ਰਹੇ ਹਨ ਜਾਂ ਫਿਰ ਵਿਆਹ ਦਾ ਫੈਸਲਾ ਹੋ ਚੁੱਕਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਤਾਂ ਤੈਅ ਹੈ ਕਿ ਕੁਝ 'ਵਿਰਾਟ' ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿਰਾਟ ਤੇ ਅਨੁਸ਼ਕਾ ਨੇ ਮਾਨਯਵਰ ਦੇ ਇਕ ਵਿਗਿਆਪਣ 'ਚ ਇੱਕਠੇ ਕੰਮ ਕੀਤਾ। ਇਹ ਵਿਗਿਆਪਣ ਇਕ ਵਿਆਹ ਦੀ ਥੀਮ 'ਤੇ ਆਧਾਰਿਤ ਸੀ, ਜਿਸ 'ਚ ਦੋਵੇਂ ਇਕ ਦੂਜੇ ਨਾਲ 7 ਵਚਨਾਂ ਦੀਆਂ ਕਸਮਾਂ ਨਿਭਾਉਂਦੇ ਦਿਖੇ। ਹੁਣ ਲੱਗਦਾ ਹੈ ਕਿ ਦੋਵੇਂ ਜਲਦ ਹੀ ਅਸਲ ਜ਼ਿੰਦਗੀ 'ਚ ਅਜਿਹਾ ਕਰਦੇ ਦਿਖਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News