ਪੰਜਾਬੀ ਸਿਤਾਰਿਆਂ ਨੂੰ ਵੀ ਚੜ੍ਹਿਆ ਅਨੁਸ਼ਕਾ-ਵਿਰਾਟ ਦੇ ਵਿਆਹ ਦਾ ਚਾਅ, ਇੰਝ ਦਿੱਤੀ ਵਧਾਈ

12/12/2017 3:03:06 PM

ਜਲੰਧਰ (ਬਿਊਰੋ)— ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸੋਮਵਾਰ (11 ਦਸੰਬਰ) ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਸ ਦੀ ਅਧਿਕਾਰਕ ਪੁਸ਼ਟੀ ਦੋਵਾਂ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਅਨੁਸ਼ਕਾ-ਵਿਰਾਟ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ 'ਚ ਬਾਲੀਵੁੱਡ ਤੇ ਖੇਡ ਜਗਤ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਦਾ ਵੀ ਤਾਂਤਾ ਲੱਗ ਗਿਆ।
ਪੰਜਾਬੀ ਸਿਤਾਰਿਆਂ 'ਚੋਂ ਸਭ ਤੋਂ ਪਹਿਲਾਂ ਜੱੱਸੀ ਗਿੱਲ ਨੇ ਵਿਰਾਟ ਕੋਹਲੀ ਦੀ ਤਸਵੀਰ ਰੀਟਵੀਟ ਕੀਤੀ। ਫਿਰ ਜੱਸੀ ਨੇ ਖੁਦ ਤਸਵੀਰ ਪੋਸਟ ਕਰਦਿਆਂ ਲਿਖਿਆ, 'Oye hoye ... khatam gallan 😍 no words to explain this happiness .. best example of true love .. god bless u both 🤗 many many congrats 👌🏻👌🏻'।

ਇਸ ਤੋਂ ਬਾਅਦ ਦਲੇਰ ਮਹਿੰਦੀ ਨੇ ਟਵੀਟ ਕੀਤਾ, 'Congratulations to @imVkohli and @anushkasharma.Wishing both of you a happy and blissful married life. #VirushkaWEDDING'।

ਗਾਇਕਾ ਹਰਸ਼ਦੀਪ ਕੌਰ ਨੇ ਵਿਰਾਟ-ਅਨੁਸ਼ਕਾ ਨੂੰ ਵਧਾਈ ਦਿੰਦਿਆਂ ਲਿਖਿਆ, 'What a Beautiful moment ❤️ Congratulations @AnushkaSharma & @imVkohli May God bless you 😇'।

ਦਿਲਜੀਤ ਦੁਸਾਂਝ ਨੇ ਅਨੁਸ਼ਕਾ ਸ਼ਰਮਾ ਦੀ ਤਸਵੀਰ ਰੀਟਵੀਟ ਕਰਦਿਆਂ ਲਿਖਿਆ, 'Waheguru😊'।

ਕੌਰ ਬੀ ਨੇ ਵਿਰਾਟ-ਅਨੁਸ਼ਕਾ ਦੀ ਤਸਵੀਰ ਟਵੀਟ ਕਰਦਿਆਂ ਲਿਖਿਆ, 'Congratulations to Beautiful Couple @AnushkaSharma @imVkohli 👌😍 !!'।

ਹਾਰਡੀ ਸੰਧੂ ਨੇ ਵੀ ਅਨੁਸ਼ਕਾ-ਵਿਰਾਟ ਦੀ ਕਿਊਟ ਤਸਵੀਰਾਂ ਸਾਂਝੀ ਕੀਤੀ ਤੇ ਲਿਖਿਆ, 'So finally the super cool couple got married..These are such lovely moments... God bless you both @imVkohli and @AnushkaSharma'।

ਇਸ ਤੋਂ ਬਾਅਦ ਬੰਟੀ ਬੈਂਸ ਨੇ ਜੋੜੇ ਨੂੰ ਵਧਾਈਆਂ ਦਿੰਦਿਆਂ ਲਿਖਿਆ, 'Wadhaayiaan 💐🌺 virat.kohli @anushkasharma https://www.instagram.com/p/BckjokljGxs/ '।

ਜੱਸੀ ਸਿੱਧੂ ਨੇ ਵਿਰਾਟ ਕੋਹਲੀ ਦੀ ਹਲਦੀ ਰਸਮ ਦੀ ਵੀਡੀਓ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਦਾ ਗੀਤ ਚੱਲ ਰਿਹਾ ਸੀ। ਜੱਸੀ ਸਿੱਧੂ ਨੇ ਲਿਖਿਆ, 'It actually is the biggest wedding song ever i think! Huge congrats to @imVkohli on his wedding Don't think your actually allowed to get married without veer ji playing anymore!'।

ਰਣਜੀਤ ਬਾਵਾ ਨੇ ਵੀ ਵਿਆਹੁਤਾ ਜੋੜੇ ਨੂੰ ਵਧਾਈ ਦਿੱਤੀ ਤੇ ਲਿਖਿਆ, 'Congrats to lovely couple @imVkohli @AnushkaSharma ❤️ god bless uh both'।

ਜਸਬੀਰ ਜੱਸੀ ਨੇ ਅਨੁਸ਼ਕਾ ਸ਼ਰਮਾ ਦੀ ਤਸਵੀਰ ਰੀਟਵੀਟ ਕਰਦਿਆਂ ਲਿਖਿਆ, 'Congrats good luck @imVkohli and @AnushkaSharma ji'।

ਸੁਖਸ਼ਿੰਦਰ ਸ਼ਿੰਦਾ ਨੇ ਵੀ ਵਿਰਾਟ-ਅਨੁਸ਼ਕਾ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, 'Bahut Bahut Mubarakan 🎉🎉@AnushkaSharma @imVkohli Baba Ji Hamesha Khush Rakhan ♥️🙏'।
 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News