ਪ੍ਰੇਮੀ ਜ਼ਹੀਰ ਖਾਨ ਨਾਲ ਸਾਗਰਿਕਾ ਬੱਝੀ ਵਿਆਹ ਦੇ ਬੰਧਨ 'ਚ, ਸੋਸ਼ਲ ਮੀਡੀਆ 'ਤੇ ਤਸਵੀਰ ਕੀਤੀ ਸ਼ੇਅਰ

11/23/2017 5:24:27 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟਰ ਜ਼ਹੀਰ ਖਾਨ ਤੇ ਅਦਾਕਾਰਾ ਸਾਗਰਿਕਾ ਘਾਟਗੇ ਨੇ ਅੱਜ ਵਿਆਹ ਕਰ ਲਿਆ। ਦੋਹਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਹ ਤਸਵੀਰ ਸਾਰਿਆ ਨੂੰ ਕੁਝ ਬਿਆਨ ਕਰ ਰਹੀ ਹੈ। ਜ਼ਹੀਰ ਤੇ ਸਾਗਰਿਕਾ ਨੇ ਆਪਣੇ ਮੁੰਬਈ ਵਾਲੇ ਘਰ 'ਚ ਰਜਿਸਟਰ ਮੈਰਿਜ ਕੀਤੀ ਹੈ। ਵਿਆਹ 'ਚ ਸਾਗਰਿਕਾ ਤੇ ਜ਼ਹੀਰ ਦੇ ਕਰੀਬੀ ਦੋਸਤ ਤੇ ਘਰਵਾਲੇ ਹੀ ਮੌਜੂਦ ਸਨ।

 

A post shared by Anjana Sharma (@anjiestylediva) on

ਇਕ ਸੂਤਰ ਮੁਤਾਬਕ ਉਹ ਇਕ ਨਿੱਜੀ ਸੈਰੇਮਨੀ ਸੀ। ਵਿਆਹ ਤੋਂ ਬਾਅਦ ਫਾਈਵ ਸਟਾਰ ਹੋਟਲ 'ਚ ਇਕ ਕਾਕਟੇਲ ਪਾਰਟੀ ਹੋਵੇਗੀ। ਮਹਿੰਦੀ ਸੈਰੇਮਨੀ ਐਤਵਾਰ ਨੂੰ ਤੇ ਰਿਸੈਪਸ਼ਨ ਸੋਮਵਾਰ ਸ਼ਾਮ ਨੂੰ ਹੋਵੇਗਾ। ਵਿਆਹ ਤੋਂ ਬਾਅਦ ਨਵੀਂ ਜਗ੍ਹਾ ਸ਼ਿਫਟ ਹੋਣ ਵਾਲੀਆਂ ਖਬਰਾਂ ਨੂੰ ਲੈ ਕੇ ਸਾਗਰਿਕਾ ਨੇ ਕਿਹਾ ਕਿ ਫਿਲਹਾਲ ਤਾਂ ਨਹੀਂ। ਜ਼ਹੀਰ ਦਾ ਮੁੰਬਈ 'ਚ ਕਾਫੀ ਵੱਡਾ ਘਰ ਹੈ। ਫਿਲਹਾਲ ਸਾਨੂੰ ਨਵੇਂ ਘਰ ਦੀ ਤਲਾਸ਼ ਨਹੀਂ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਵੀ ਸਾਗਰਿਕਾ ਆਪਣੀ ਐਕਟਿੰਗ ਕਰੀਅਰ ਨੂੰ ਕੰਟੀਨਿਊ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਹੁਣ ਉਹ ਚੰਗੇ ਕਿਰਦਾਰਾਂ ਦੀ ਤਲਾਸ਼ 'ਚ ਤੇ ਹੈ ਤੇ ਹੋ ਸਕਦਾ ਹੈ ਕਿ ਉਹ ਮੌਕਾ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਮਿਲ ਜਾਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News