ISL 'ਚ ਸਲਮਾਨ ਤੇ ਕੈਟਰੀਨਾ ਨੇ ਡਾਂਸ ਕਰਦਿਆਂ ਕੀਤੀ ਧਮਾਕੇਦਾਰ ਐਂਟਰੀ

11/17/2017 9:51:23 PM

ਕੋਚੀ— ਕੋਚੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਸ਼ੁੱਕਰਵਾਰ ਨੂੰ ਇੰਡੀਅਨ ਸੁਪਰ ਲੀਗ ਦਾ ਆਗਾਜ਼ ਹੋ ਗਿਆ। ਆਈ.ਐੱਸ.ਐੱਲ. ਦੇ ਆਗਾਜ਼ ਦੇ ਦੌਰਾਨ ਸਭ ਦੀਆਂ ਨਜ਼ਰਾਂ ਇਕ ਵਾਰ ਫਿਰ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਤੇ ਕੈਟਰੀਨਾ ਕੈਫ 'ਤੇ ਸੀ। ਜਦੋਂ ਲੰਬੇ ਸਮੇਂ ਬਾਅਦ ਦੋਵਾਂ ਨੇ ਇਕ ਸਾਥ ਪ੍ਰਦਰਸ਼ਨ ਕੀਤਾ। ਆਈ.ਐੱਸ.ਐੱਲ. ਦਾ ਇਹ ਚੌਥਾ ਸੈਸ਼ਨ ਹੈ, ਜਿਸ ਦੀ ਸ਼ੁਰੂਆਤ ਸਲਮਾਨ ਤੇ ਕੈਟਰੀਨਾ ਨੇ ਆਪਣੇ ਪ੍ਰਦਰਸ਼ਨ ਨਾਲ ਕੀਤੀ। ਇੰਡੀਅਨ ਸੁਪਰ ਲੀਗ ਨੇ ਆਪਣੇ ਆਧਿਕਾਰਿਕ ਟਵਿਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਕੈਟਰੀਨਾ 'ਮਾਈ ਨੇਮ ਇਝ ਸ਼ੀਲਾ ਤੇ ਧੂਮ' ਦੇ ਰੀਮਿਕਸ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਲਮਾਨ ਨੇ ਵੀ ਆਈ.ਐੱਸ.ਐੱਲ. 'ਚ ਵੱਡੇ ਗ੍ਰੈਂਡ ਤਰੀਕੇ ਨਾਲ ਐਂਟਰੀ ਕੀਤੀ। ਸਲਮਾਨ ਕਹਿੰਦੇ ਨਜ਼ਰ ਆ ਰਹੇ ਹਨ 'ਅੱਜ ਮੈਦਾਨ 'ਤੇ ਹੋਵੇਗਾ ਚੈਂਪੀਅਨ ਮੁਕਾਬਲਾ, ਇੰਡੀਆ ਦਾ ਜਨੂਨ ਹੈ ਫੁੱਟਬਾਲ'।
ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦਾ ਪਹਿਲਾ ਮੈਟ ਅਟੀਕੇ ਤੇ ਕੇਰਲ ਬਲਾਸਟਰਸ ਦੇ ਵਿਚਾਲੇ ਖੇਡਿਆ ਗਿਆ ਤੇ ਇਸ ਦੇ ਨਾਲ ਹੀ ਟੂਰਨਾਮੈਂਟ ਦਾ 4 ਮਹੀਨੇ ਦਾ ਸਫਰ ਸ਼ੁਰੂ ਹੋ ਜਾਵੇਗਾ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News