ਮੁਹੰਮਦ ਅਜ਼ਹਰੂਦੀਨ ਦੀ ਸਾਬਕਾ ਪਤਨੀ 'ਇਸ਼ਕਬਾਜ਼' 'ਚ ਲਾਵੇਗੀ ਹੌਟਨੈੱਸ ਦਾ ਤੜਕਾ, ਮਚਾਵੇਗੀ ਖਲਬਲੀ!!
9/20/2017 4:59:24 PM
ਮੁੰਬਈ— 80 ਅਤੇ 90 ਦੇ ਦਹਾਕੇ ਦੌਰਾਨ ਬਾਲੀਵੁੱਡ 'ਚ ਆਪਣੀ ਐਕਟਿੰਗ ਅਤੇ ਹੁਸਨ ਦੇ ਜਲਵਿਆਂ ਨਾਲ ਨਾਂ ਕਮਾਉਣ ਵਾਲੀ ਹੌਟ ਅਦਾਕਾਰਾ ਅਤੇ ਕ੍ਰਿਕਟਰ ਮੁਹੰਮਦ ਅਜਹਰੂਦੀਨ ਦੀ ਸਾਬਕਾ ਪਤਨੀ ਸੰਗੀਤ ਬਿਜਲਾਨੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਕਿਸੀ ਫਿਲਮ ਜਾਂ ਸ਼ੋਅ 'ਚ ਦੇਖਣ ਲਈ ਸਾਲਾਂ ਤੋਂ ਬੇਤਾਬ ਹਨ। ਹੁਣ ਅਸੀਂ ਸੰਗੀਤਾ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਲੈ ਕੇ ਆਏ ਹਾਂ।
ਰਿਪੋਰਟਜ਼ ਮੁਤਾਬਕ ਸੰਗੀਤ ਛੇਤੀ ਹੀ ਸਟਾਰ ਪਲੱਸ ਦੇ ਮਸ਼ਹੂਰ ਟੀ. ਵੀ. ਸ਼ੋਅ 'ਇਸ਼ਕਬਾਜ਼' 'ਚ ਇਕ ਗਲੈਮਰਸ ਅਵਤਾਰ 'ਚ ਨਜ਼ਰ ਆ ਸਕਦੀ ਹੈ। ਸਾਬਕਾ ਮਿਸ ਇੰਡੀਆ ਸੰਗੀਤ ਪਿਛਲੇ ਕਾਫੀ ਸਮੇਂ ਤੋਂ ਫਿਲਮ ਅਤੇ ਟੀ. ਵੀ. ਇੰਡਸਟਰੀ ਤੋਂ ਦੂਰ ਹੈ।
ਹੁਣ ਰਿਪੋਰਟਜ਼ 'ਚ ਦੱਸਿਆ ਜਾ ਰਿਹਾ ਹੈ ਕਿ ਟੀ. ਵੀ. ਸ਼ੋਅ 'ਇਸ਼ਕਬਾਜ਼' ਦੇ ਮੇਕਰਜ਼ ਸ਼ੋਅ 'ਚ ਜਲਦ ਇਕ ਗਲੈਮਰਸ ਪਰ ਨੈਗੇਟਿਵ ਹਸੀਨਾ ਦੀ ਐਂਟਰੀ ਕਰਵਾਉਣ ਜਾ ਰਹੇ ਹਨ, ਜੋ ਓਬਰਾਏ ਮੈਂਸ਼ਨ 'ਚ ਖਲਬਲੀ ਮਚਾ ਕੇ ਰੱਖ ਦੇਵੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਰੋਲ ਲਈ ਸੰਗੀਤਾ ਨੂੰ ਫਾਈਨਲ ਕੀਤਾ ਗਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਗੀਤਾ ਨੇ ਵੱਡੇ ਪਰਦੇ 'ਤੇ 'ਤ੍ਰਿਦੇਵ' ਅਤੇ 'ਗੁਨਾਹੋ ਕਾ ਦੇਵਤਾ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਸੀ ਪਰ ਅਜ਼ਹਰ ਨਾਲ ਵਿਆਹ ਤੋਂ ਬਾਅਦ ਫਿਲਮੀ ਦੁਨੀਆ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਸੀ। ਸੰਗੀਤਾ ਸੁਪਰਸਟਾਰ ਸਲਮਾਨ ਖਾਨ ਦੀ ਸਾਬਕਾਂ ਪ੍ਰੇਮਿਕਾ ਵੀ ਰਹਿ ਚੁੱਕੀ ਹੈ ਅਤੇ ਅਜੇ ਵੀ ਉਹ ਸਲਮਾਨ ਦੀ ਖਾਸ ਦੋਸਤ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ