ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਵੇਗੀ ਸ਼ਰਧਾ ਕਪੂਰ

4/27/2017 2:21:01 AM

ਮੁੰਬਈ— ਅਦਾਕਾਰਾ ਸ਼ਰਧਾ ਕਪੂਰ ਫਿਲਮੀ ਪਰਦੇ ''ਤੇ ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਬਾਲੀਵੁੱਡ ਫਿਲਮਕਾਰ ਅਮੋਲ ਗੁਪਤੇ, ਸਾਇਨਾ ਨੇਹਵਾਲ ਦੇ ਜੀਵਨ ''ਤੇ ਫਿਲਮ ਬਣਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਾਇਨਾ ਦੇ ਕਿਰਦਾਰ ਲਈ ਸ਼ਰਧਾ ਨੂੰ ਫਾਈਨਲ ਕਰ ਲਿਆ ਗਿਆ ਹੈ।

ਬੈਡਮਿੰਟਨ ਖਿਡਾਰੀ ਸਾਈਨਾ ਦੀ ਇਸ ਬਾਇਓਪਿਕ ਨੂੰ ਮੋਹਨ ਕਪੂਰ ਪ੍ਰੋਡਿਊਸ ਕਰਨਗੇ। ਸ਼ਰਧਾ ਨੇ ਕਿਹਾ ਕਿ ਜ਼ਿਆਦਾਤਰ ਲੜਕੀਆਂ ਆਪਣੇ ਸਕੂਲ ਦੇ ਦਿਨਾਂ ਵਿਚ ਕਦੀ ਨਾ ਕਦੀ ਬੈਡਮਿੰਟਨ ਖੇਡਦੀਆਂ ਹੀ ਹਨ। ਮੈਨੂੰ ਲਗਦਾ ਹੈ ਕਿ ਮੈਂ ਕਾਫੀ ਲੱਕੀ ਹਾਂ ਕਿ ਮੈਨੂੰ ਰਾਂਝਨਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ, ਜੋ ਸਿਰਫ ਦੁਨੀਆ ਦੀ ਨੰਬਰ ਵਨ ਬੈਡਮਿੰਟਨ ਪਲੇਅਰ ਨਹੀਂ ਸਗੋਂ ਇਕ ਯੂਥ ਆਈਕਨ ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News