''ਦਿ ਗ੍ਰੇਟ ਖਲੀ'' ਦੀ ਬਾਇਓਪਿਕ ''ਚ ਨਜ਼ਰ ਆ ਸਕਦਾ ਹੈ ਬਾਲੀਵੁੱਡ ਦਾ ਸਟਾਰ!

9/21/2017 3:32:42 PM

ਮੁੰਬਈ— 'ਐਮ. ਐਸ. ਧੋਨੀ' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਬਾਇਓਪਿਕ ਦੇ ਮਾਮਲੇ 'ਚ ਬਾਲੀਵੁੱਡ ਦੀ ਪਹਿਲੀ ਪਸੰਦ ਬਣ ਗਏ ਹਨ। ਹਾਲਾਂਕਿ ਬਾਲੀਵੁੱਡ 'ਚ ਸਪੋਰਟਸ ਬਾਇਓਪਿਕ 'ਚ ਦਮਦਾਰ ਕਿਰਦਾਰ ਕਰਨ ਵਾਲੇ ਸਟਾਰਸ ਦੇ ਮਾਮਲੇ 'ਚ ਸੁਸ਼ਾਂਤ ਤੋਂ ਇਲਾਵਾ ਫਰਹਾਨ, ਮੈਰੀ ਕਾਮ ਅਤੇ ਸ਼ਾਹਰੁਖ ਖਾਨ ਦਾ ਨਾਂ ਵੀ ਲਿਆ ਜਾ ਸਕਦਾ ਹੈ ਪਰ 'ਦਿ ਗ੍ਰੇਟ ਖਲੀ' ਦੇ ਜੀਵਨ 'ਤੇ ਬਣਨ ਵਾਲੀ ਫਿਲਮ ਲਈ ਸੁਸ਼ਾਂਤ ਨੂੰ ਹੀ ਅਪ੍ਰੋਚ ਕੀਤਾ ਗਿਆ ਹੈ। ਅਸਲ 'ਚ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਬਣਾ ਚੁੱਕੇ ਫਾਕਸ ਸਟਾਰ ਹੁਣ '' ਦੇ ਰੈਸਲਰ ਦਿਲੀਪ ਸਿੰਘ ਰਾਣਾ 'ਤੇ ਇੱਕ ਬਾਇਓਪਿਕ ਕਰਨਾ ਬਣਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਤੋਂ ਲੈ ਕੇ '' ਦੇ ਰਿੰਗ ਤੱਕ ਦੇ ਉਨ੍ਹਾਂ ਦੇ ਸਫਰ ਦੀ ਕਹਾਣੀ ਨੂੰ ਦਿਖਾਉਣਾ ਚਾਹੁੰਦੇ ਹਨ। ਇਸ ਫਿਲਮ ਨੂੰ ਬਣਾਉਣ ਲਈ ਫਾਕਸ ਸਟੂਡੀਓ ਨੇ ਰਾਈਟਸ ਵੀ ਖਰੀਦ ਲਏ ਹਨ ਪਰ ਹੁਣ ਸਮੱਸਿਆ ਇਹ ਹੈ ਕਿ ਖਲੀ ਦੀ ਡੀਲ ਡੌਲ ਵਾਲੇ ਅਦਾਕਾਰ ਨੂੰ ਕਿਥੋਂ ਲੈ ਕੇ ਆਇਆ ਜਾਵੇਗਾ।7 ਫਿਟ 1 ਇੰਚ ਲੰਬੇ ਅਤੇ 157 ਕਿਲੋ ਵਜ਼ਨ ਦੇ 'ਦਿ ਗ੍ਰੇਟ ਖਲੀ' ਦੇ ਸਾਈਜ਼ ਆਲੇ ਦੁਆਲੇ ਨਿਕੇਤਨ ਧੀਰ, ਅਭਿਸ਼ੇਕ ਬੱਚਨ ਅਤੇ ਸੁਸ਼ਾਂਤ ਸਿੰਘ ਹੀ ਆਉਂਦੇ ਹਨ ਪਰ ਇਸ ਤੋਂ ਬਾਅਦ ਵੀ ਇਹ ਖਲੀ ਦੀ ਡੀਲ ਡੌਲ ਤੋਂ ਕਾਫੀ ਘੱਟ ਹੈ।

PunjabKesari
ਸੁਸ਼ਾਂਤ ਇਸ ਤੋਂ ਪਹਿਲਾਂ ਫਾਕਸ ਸਟੂਡਿਓ ਨਾਲ ਧੋਨੀ ਲਈ ਕੰਮ ਕਰ ਚੁੱਕੇ ਹਨ ਅਤੇ ਵੀ. ਐਫ. ਐਕਸ. ਤਕਨੀਕ ਜ਼ਰੀਏ ਉਨ੍ਹਾਂ ਦਾ ਚਿਹਰਾ ਧੋਨੀ ਦੇ ਸਾਰੇ ਮੈਚ ਫੁਟੇਜ਼ 'ਤੇ ਲਾ ਦਿੱਤਾ ਗਿਆ ਸੀ। ਅਜਿਹੇ 'ਚ ਖਲੀ ਦੇ ਫੁਟੇਜ਼ 'ਤੇ ਵੀ ਸੁਸ਼ਾਂਤ ਦਾ ਚਿਹਰਾ ਚਿਪਕਾਇਆ ਜਾ ਸਕਦਾ ਹੈ ਪਰ ਖਲੀ ਦੀ ਹਾਈਟ ਅਤੇ ਉਨ੍ਹਾਂ ਦਾ ਸਰੀਰ ਦਿਖਾਉਣਾ ਗ੍ਰਾਫਿਕ ਟੀਮ ਲਈ ਕਾਫੀ ਔਖਾ ਰਹੇਗਾ। ਫਿਲਹਾਲ ਸਟੂਡਿਓ ਵਲੋਂ ਸਿਰਫ ਸੁਸ਼ਾਂਤ ਦਾ ਨਾਂ ਸਾਹਮਣੇ ਆਇਆ ਹੈ ਪਰ ਉਹ ਇਸ ਨੂੰ ਕਰਨਗੇ ਜਾਂ ਨਹੀਂ ਇਸ ਗੱਲ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News