ਸੁਸ਼ਮਿਤਾ ਸੇਨ ਦੇ ਭਰਾ ਨੇ ਕੀਤਾ ਇਸ ਟੀ. ਵੀ. ਅਦਾਕਾਰਾ ਨਾਲ ਵਿਆਹ

Sunday, June 9, 2019 4:43 PM

ਜਲੰਧਰ (ਬਿਉਰੋ)— ਮਿਸ ਯੂਨੀਵਰਸ ਦਾ ਖਿਤਾਬ ਜਿੱਤ ਚੁੱਕੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੈਨ ਦੇ ਭਰਾ ਰਾਜੀਵ ਸੇਨ ਨੇ ਮਸ਼ਹੂਰ ਟੀ. ਵੀ. ਅਦਾਕਾਰਾ ਚਾਰੂ ਅਸੋਪਾ ਨਾਲ ਵਿਆਹ ਕਰਵਾ ਲਿਆ ਹੈ। ਚਾਰੂ ਅਸੋਪਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਆਏ ਸੀਰੀਅਲ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ' ਨਾਲ ਕੀਤੀ ਸੀ।

PunjabKesariਉਥੇ ਹੀ ਰਾਜੀਵ ਸੇਨ ਵੀ ਪੇਸ਼ੇ ਵਜੋਂ ਮਾਡਲ ਹਨ। ਰਾਜੀਵ ਮਸ਼ਹੂਰ ਅਦਾਕਾਰਾ ਕ੍ਰਿਤੀ ਸਨਨ ਦੀ ਭੈਣ ਨੂੰ ਨੁਪੂਰ ਸਨਨ ਨੂੰ ਡੇਟ ਕਰ ਚੁੱਕੇ ਹਨ। ਚਾਰੂ ਵੀ ਨੀਰਜ ਮਾਲਵੀਯਾ ਨੂੰ ਡੇਟ ਕਰ ਚੁੱਕੇ ਹਨ ਪਰ ਹੁਣ ਦੋਵਾਂ ਨੇ ਅਪਾਣੇ ਪੁਰਾਣੇ ਰਿਸ਼ਤਿਆਂ ਨੂੰ ਭੁੱਲਾ ਕੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਚਾਰੂ ਨੂੰ ਟੀ. ਵੀ ਇੰਡਸਟਰੀ 'ਚ 10 ਸਾਲ ਹੋ ਚੁੱਕੇ ਹਨ।

PunjabKesari

ਉਨ੍ਹਾਂ ਨੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੇ 'ਬਾਲ ਵੀਰਾ' ਵਰਗੇ ਸੀਰੀਅਲ ਕੀਤੇ ਹਨ ਪਰ ਉਨ੍ਹਾਂ ਨੂੰ ਪਛਾਣ 'ਮੇਰੇ ਅੰਗਨੇ ਮੈਂ' ਸੀਰੀਅਲ ਨਾਲ ਮਿਲੀ ।ਰਾਜੀਵ ਸੇਨ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨਗੇ।


Edited By

Lakhan

Lakhan is news editor at Jagbani

Read More