ਅਮਰੀਕੀ ਸਕ੍ਰੀਨ ਰਾਈਟਰ ਦੀ ਮੌਤ, ਕੈਂਸਰ ਦੀ ਜੰਗ ਜਿੱਤਣ ਤੋਂ ਮਗਰੋਂ ਕੋਰੋਨਾ ਅੱਗੇ ਹਾਰਿਆ

3/25/2020 3:08:48 PM

ਮੁੰਬਈ (ਵੈੱਬ ਡੈਸਕ) - ਕੋਰੋਨਾ ਵਾਇਰਸ ਕਰਕੇ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਐਂਟਰਟੇਨਮੈਂਟ ਵਰਲਡ ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਮਰੀਕੀ ਸਕ੍ਰੀਨ ਲੇਖਕ ਟਰਰੈਂਸ ਮੇਕਨਲੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਟਰਰੈਂਸ ਮੇਕਨਲੀ ਦੀ ਉਮਰ 81 ਸਾਲ ਸੀ। ਫਲੋਰੀਡਾ ਦੇ ਹਸਪਤਾਲ ਵਿਚ ਮੰਗਲਵਾਰ ਨੂੰ ਉਹਨਾਂ ਨੇ ਆਖਰੀ ਸਾਹ ਲਿਆ। ਜਿਵੇਂ ਹੀ ਸੋਸ਼ਲ ਮੀਡੀਆ ਉੱਪਰ ਟਰਰੈਂਸ ਮੇਕਨਲੀ ਦੀ ਮੌਤ ਦੀ ਖ਼ਬਰ ਆਈ ਤਾਂ ਫੈਨਜ਼ ਦੇ ਨਾਲ-ਨਾਲ ਸਿਤਾਰੇ ਵੀ ਹੈਰਾਨ ਰਹਿ ਗਏ।

ਦੱਸ ਦਇਏ ਟਰਰੈਂਸ ਮੇਕਨਲੀ ਪ੍ਰਤੀਸ਼ਿਸਠ ਅਤੇ ਟੋਨੀ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਬ੍ਰਿਟਿਸ਼ ਐਕਟਰ ਅਤੇ ਕਾਮੇਡੀਅਨ james cordan ਨੇ ਟਰਰੈਂਸ ਮੇਕਨਲੀ ਦੀ ਮੌਤ ਉੱਤੇ ਦੁੱਖ ਜ਼ਾਹਿਰ ਕਰਦਿਆਂ ਪੋਸਟ ਲਿਖੀ- ਉਹ ਸੱਚ ਵਿਚ ਜੈਂਟਲਮੈਨ ਸਨ। ਥੀਏਟਰ ਦੇ ਪ੍ਰਤੀ ਉਹਨਾਂ ਦਾ ਕਮਿੰਟਮੈਂਟ ਦੇਖਣਯੋਗ ਸੀ। ਉਹਨਾਂ ਨੂੰ ਕਾਫੀ ਮਿਸ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਟਰਰੈਂਸ ਨੂੰ The Bard Of American Thaeater ਵੀ ਕਿਹਾ ਜਾਂਦਾ ਸੀ। ਉਹਨਾਂ ਦਾ ਇੰਡਸਟਰੀ ਵਿਚ 60 ਸਾਲਾਂ ਦਾ ਕਰੀਅਰ ਸੀ। ਉਹਨਾਂ ਨੇ ਪਲੇ, ਓਪੇਰਾ ਅਤੇ ਮਿਊਜ਼ਿਕਲਸ ਦੁਨੀਆ ਵਿਚ ਪਰਫਾਰਮ ਕੀਤੇ ਜਾਂਦੇ ਸਨ। ਉਹਨਾਂ ਦੇ ਬਿਹਤਰ ਕੰਮਾਂ ਵਿਚ ਲਵ ਵੋਲੋਰ ਕੰਪੇਸ਼ਨ, ਮਾਸਟਰ ਕਲਾਸ ਤੋਂ ਇਲਾਵਾ ਬੁੱਕ ਕਿਸ ਆਫ ਦਿ ਸਪਾਈਡਰਵੁਮੈਨ, ਰੈਗਟਾਈਮ ਸ਼ਾਮਿਲ ਹਨ। ਹੁਣ ਤਕ ਕਈ ਸਿਤਾਰੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।  
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News