ਮੁੰਬਈ ਪੁਲਸ ਨੇ ਕੰਗਨਾ-ਰੰਗੋਲੀ ਨੂੰ ਫਿਰ ਭੇਜਿਆ ਸੰਮਨ, 10 ਨਵੰਬਰ ਨੂੰ ਹੋਵੇਗੀ ਪੁੱਛਗਿੱਛ

11/3/2020 5:10:09 PM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਆਪਣੀ ਰਾਏ ਦਿੰਦੀ ਰਹਿੰਦੀ ਹੈ। ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਕਈ ਬਿਆਨ ਦਿੱਤੇ। ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨ ਦੇਣ ਕਾਰਨ ਕੰਗਨਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮੁੰਬਈ ਪੁਲਸ ਨੇ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਸਿੰਘ ਨੂੰ ਨੋਟਿਸ ਭੇਜਿਆ ਹੈ ਅਤੇ 10 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਕੰਗਨਾ ਦੇ ਖ਼ਿਲਾਫ਼ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਤੋਂ ਬਾਅਦ ਭੇਜਿਆ ਗਿਆ ਹੈ।

PunjabKesari

ਸਥਾਨਕ ਅਦਾਲਤ ਨੇ ਆਦੇਸ਼ 'ਤੇ ਮੁੰਬਈ ਪੁਲਸ ਨੇ ਕੰਗਨਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਦੇ ਖ਼ਿਲਾਫ਼ 17 ਅਕਤੂਬਰ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ। ਕੰਗਨਾ ਅਤੇ ਉਸ ਦੀ ਭੈਣ 'ਤੇ ਸੋਸ਼ਲ ਮੀਡੀਆ ਦੇ ਰਾਹੀਂ ਧਾਰਮਿਕ ਭਾਵਨਾਵਾਂ ਭੜਕਾਉਣ, ਕਲਾਕਾਰਾਂ ਨੂੰ ਹਿੰਦੁ-ਮੁਸਲਮਾਨਾਂ 'ਚ ਵੰਡਣ ਦਾ ਦੋਸ਼ ਹੈ। ਪੁਲਸ ਨੇ 124 ਏ ਸਮੇਤ ਕਈ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੰਗਨਾ ਅਤੇ ਉਨ੍ਹਾਂ ਦੇ ਭੈਣ ਰੰਗੋਲੀ ਨੂੰ 26 ਅਤੇ 27 ਅਕਤੂਬਰ ਨੂੰ ਵੀ ਸੰਮਨ ਭੇਜਿਆ ਸੀ। ਪਰ ਅਦਾਕਾਰਾ ਨੇ ਘਰ 'ਚ ਵਿਆਹ ਹੋਣ ਕਾਰਨ ਮਨ੍ਹਾ ਕਰ ਦਿੱਤਾ ਸੀ।

PunjabKesari

ਹੁਣ ਬਾਂਦਰਾ ਪੁਲਸ ਨੇ ਦੁਬਾਰਾ ਨੋਟਿਸ ਭੇਜਿਆ ਹੈ ਅਤੇ 10 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕੰਗਨਾ ਬਹੁਤ ਜਲਦ ਫਿਲਮ ਥਲਾਵਲੀ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਤਾਮਿਲਨਾਡੂ ਦੀ ਸਾਬਕਾ ਸੀ.ਐੱਮ. ਜੈਲਲਿਤਾ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਸ ਦੇ ਇਲਾਵਾ ਅਦਾਕਾਰਾ ਫਿਲਮ 'ਤੇਜਸ' ਅਤੇ 'ਧਾਕੜ' 'ਚ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News