ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਉਤਸੁਕ ਪ੍ਰਿਯੰਕਾ ਚੋਪੜਾ, ਟਰੰਪ-ਬਾਈਡੇਨ ਸਬੰਧੀ ਆਖੀ ਇਹ ਗੱਲ

11/5/2020 3:08:32 PM

ਮੁੰਬਈ: ਅਮਰੀਕੀ ਚੋਣਾਂ 2020 ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਕਾਫ਼ੀ ਐਕਸਾਈਟਿਡ ਹੈ। ਉਹ ਆਪਣੇ ਪਤੀ ਨਿਕ ਜੋਨਸ ਦੇ ਨਾਲ ਅਮਰੀਕਾ ਦੇ ਲਾਸ ਏਂਜਲਸ 'ਚ ਰਹਿੰਦੀ ਹੈ ਅਤੇ ਕਰੀਬੀ ਤੋਂ ਅਮਰੀਕੀ ਚੋਣਾਂ ਅਤੇ ਇਸ ਦੇ ਅਪਡੇਟ ਨੂੰ ਦੇਖ ਰਹੀ ਹੈ। ਅਮਰੀਕਾ ਚੋਣਾਂ 'ਚ ਰਾਸ਼ਟਰੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਾਇਡੇਨ ਦੇ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। 
ਪ੍ਰਿਯੰਕਾ ਚੋਪੜਾ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਅਮਰੀਕੀ ਚੋਣਾਂ 'ਤੇ ਆਪਣਾ ਵਿਚਾਰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਮਰੀਕੀ ਚੁਣਾਵ 'ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਮਰੀਕੀ ਚੁਣਾਵ 'ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ 2020 ਦੀ ਅਨਿਸ਼ਚਿਤਤਾ ਜਾਰੀ ਹੈ। ਲਾਸ ਏਂਜਲਸ 'ਚ ਆਪਣੇ ਪਰਿਵਾਰ ਦੇ ਨਾਲ ਅਮਰੀਕੀ ਚੋਣਾਂ ਦੇਖ ਰਹੀ ਹਾਂ। ਕਈ ਵੋਟਾਂ ਦੀ ਗਿਣਤੀ ਹਾਲੇ ਤੱਕ ਨਹੀਂ ਹੋਈ ਹੈ... ਲੱਗਦਾ ਹੈ ਕਿ ਇਹ ਗਿਣਤੀ ਦੇਰ ਰਾਤ ਚੱਲੇਗੀ।
ਗਿਣਤੀ 'ਚ ਲੱਗੇਗਾ ਸਮਾਂ
ਦੱਸ ਦੇਈਏ ਕਿ ਜਦੋਂਕਿ ਅਮਰੀਕਾ 'ਚ ਵੋਟਿੰਗ ਬੰਦ ਹੋ ਗਈ ਹੈ, ਦੇਸ਼ ਦੇ ਚੁਣਾਵ ਕਾਨੂੰਨਾਂ ਦੇ ਮੁਤਾਬਕ ਸਾਰੀਆਂ ਵੋਟਾਂ ਦੀ ਗਿਣਤੀ ਦੀ ਜ਼ਰੂਰਤ ਹੁੰਦੀ ਹੈ। ਕਈ ਸੂਬਿਆਂ ਨੂੰ ਕਾਨੂੰਨ ਵੋਟ ਪੱਤਰਾਂ ਨੂੰ ਗਿਣਨ ਲਈ ਨਿਯਮਿਤ ਰੂਪ ਨਾਲ ਕਈ ਦਿਨ ਲੱਗਦੇ ਹਨ। ਇਸ ਸਾਲ ਪਿਛਲੇ ਸਾਲਾਂ ਦੀ ਤੁਲਨਾ 'ਚ ਜ਼ਿਆਦਾ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ ਕਿਉਂਕਿ ਲੋਕਾਂ ਨੇ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਡਾਕ ਰਾਹੀਂ ਵੋਟਿੰਗ ਕੀਤੀ ਹੈ। 
ਕਈ ਵੱਡੀਆਂ ਫਿਲਮਾਂ 'ਚ ਕੰਮ ਕਰੇਗੀ ਪ੍ਰਿਯੰਕਾ
ਪ੍ਰਿਯੰਕਾ ਹਾਲ ਹੀ 'ਚ ਬਰਲਿਨ ਤੋਂ ਲਾਸ ਏਂਜਲਸ ਆਈ ਹੈ। ਉਹ ਬਰਲਿਨ 'ਚ ਇਕ ਫਿਲਮ ਦੀ ਸ਼ੂਟਿੰਗ ਲਈ ਗਈ ਸੀ। ਘਰ ਵਾਪਸੀ ਦੌਰਾਨ ਉਨ੍ਹਾਂ ਨੇ ਲਾਸ ਏਂਜਲਸ 'ਚ ਨਿਕ ਦੇ ਨਾਲ ਇਕ ਲਾਂਗ ਡਰਾਈਵ ਵੀ ਕੀਤੀ। ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਇਕ ਨਵੀਂ ਹਾਲੀਵੁੱਡ ਫਿਲਮ ਦਾ ਐਲਾਨ ਕੀਤਾ ਜਿਸ ਦਾ ਨਾਂ 'ਟੈਕਸਟ ਫਾਰ ਯੂ' ਹੈ। ਇਹ ਸਾਲ 2016 'ਚ ਆਈ ਜਰਮਨ ਫਿਲਮ 'ਐੱਸ.ਐੱਮ.ਐੱਸ. ਫਰ ਡਿਚ' ਦਾ ਅੰਗਰੇਜ਼ੀ ਰੀਮੇਕ ਹੈ। ਪ੍ਰਿਯੰਕਾ ਦੇ ਨਾਲ ਕਲਾਕਾਲ ਸੇਲੀਨ ਡਾਓਨ ਅਤੇ ਸੈਮ ਵੀ ਇਸ ਫਿਲਮ ਦਾ ਹਿੱਸਾ ਹੋਣਗੇ। ਇਸ ਦੇ ਇਲਾਵਾ ਉਹ 'ਦਿ ਵ੍ਹਾਈਟ ਟਾਈਗਰ' ਅਤੇ 'ਵੀ ਕੈਨ ਬੀ ਹੀਰੋਜ਼', 'ਰੁਸੋ ਬਰਦਰਜ਼ ਸਿਟਾਡੇਲ' ਅਤੇ ਅਦਾਕਾਰਾ ਅਤੇ ਕਾਮੇਡੀਅਨ ਮਿੰਡੀ ਕਲਿੰਗ ਦੇ ਨਾਲ ਇਕ ਫਿਲਮ ਵੀ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News