ਦਿੱਲੀ ''ਚ ਇੰਡੀਆ/ਬੰਗਲਾਦੇਸ਼ ਟੀ-20 ਮੈਚ ਕਰਾਉਣ ਵਾਲੀ BCCI ''ਤੇ ਭੜਕੀ ਦਿਆ ਮਿਰਜ਼ਾ

11/1/2019 4:49:35 PM

ਨਵੀਂ ਦਿੱਲੀ (ਬਿਊਰੋ) — ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਇਸ ਸਮੇਂ 'ਗੰਭੀਰ' ਸ਼੍ਰੇਣੀ 'ਚ ਹੈ। ਹਵਾ 'ਚ ਫੈਲਦਾ ਇਹ ਜ਼ਹਿਰ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਦੌਰਾਨ 3 ਨਵੰਬਰ ਨੂੰ ਦਿੱਲੀ 'ਚ ਪਹਿਲਾ ਟੀ-20 ਮੈਚ ਵੀ ਹੋਣ ਜਾ ਰਿਹਾ ਹੈ ਪਰ ਭਾਰਤ ਤੇ ਬੰਗਲਾਦੇਸ਼ 'ਚ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਆ ਮਿਰਜ਼ਾ ਬੀ. ਸੀ. ਸੀ. ਆਈ. ਤੋਂ ਨਾਰਾਜ਼ ਹੋ ਗਈ ਹੈ। ਦਰਅਸਲ, ਦਿੱਲੀ 'ਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੇ ਚੱਲਦਿਆਂ ਵਧਦੇ ਧੂੰਏ ਤੋਂ ਬਾਅਦ ਕਾਫੀ ਚਿੰਤਾ ਜਤਾਈ ਜਾ ਰਹੀ ਹੈ। ਜਦੋਂ ਕਿ ਬੀ. ਸੀ. ਸੀ. ਆਈ. ਨੇ ਸਾਫ ਕਰ ਦਿੱਤਾ ਹੈ ਕਿ ਮੈਚ ਨਿਧਾਰਿਤ ਪ੍ਰੋਗਰਾਮ ਦੇ ਅਨੁਸਾਰ ਹੀ ਹੋਵੇਗਾ।

 

ਦੱਸ ਦਈਏ ਕਿ ਦਿੱਲੀ 'ਚ ਭਾਰਤ ਤੇ ਬੰਗਲਾ ਦੇਸ਼ ਵਿਚਕਾਰ 3 ਨਵੰਬਰ ਨੂੰ ਪਹਿਲਾਂ ਟੀ-20 ਮੈਚ ਹੋਣ ਜਾ ਰਿਹਾ ਹੈ। ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਦਿਆ ਮਿਰਜ਼ਾ ਨੇ ਟਵੀਟ ਕਰਦੇ ਹੋਏ ਲਿਖਿਆ, ''ਇਹ ਬਿਲਕੁਲ ਸਮਝ ਤੋਂ ਪਰੇ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 412 ਹੋਣ ਤੋਂ ਬਾਅਦ ਬਾਅਦ ਵੀ ਬੀ. ਸੀ. ਸੀ. ਆਈ. ਨੇ ਇਹ ਮੈਚ ਕਰਾਉਣ ਦਾ ਫੈਸਲਾ ਲਿਆ ਹੈ। ਵਾਤਾਵਰਣ ਪ੍ਰਤੀ ਇਸ ਖਤਰੇ ਤੋਂ ਇਨਕਾਰ ਕਰਨ ਦੀ ਸਾਡੀ ਆਦਤ ਸਾਨੂੰ ਇਸ ਸਮੱਸਿਆ ਦੇ ਸੋਖੇ ਹੱਲ ਵੱਲ ਵਧਣ ਦੀ ਆਗਿਆ ਨਹੀਂ ਦੇ ਰਹੀ ਹੈ। ਦਿੱਲੀ 'ਚ ਹੋਣ ਵਾਲੇ ਇਸ ਮੈਚ ਖਿਲਾਫ ਵਾਤਾਵਰਣ ਪ੍ਰੇਮੀਆਂ ਤੇ ਕ੍ਰਿਕਟਰ ਤੋਂ ਨੇਤਾ ਬਣੇ ਗੌਤਮ ਗੰਭੀਰ ਨੇ ਹਵਾ ਦੀ ਕੁਆਲਿਟੀ ਨੂੰ ਲੈ ਕੇ ਮੁੱਦਾ ਉਠਾਇਆ ਸੀ। ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ ਨੂੰ ਆਪਣੀ ਟੀਮ ਦੇ ਪਹਿਲੇ ਟਰੇਨਿੰਗ ਪੱਧਰ ਦੌਰਾਨ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਥੋੜ੍ਹੇ ਸਮੇਂ ਲਈ ਚਿਹਰੇ 'ਤੇ ਮਾਸਕ ਲਗਾਏ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਇਹ ਚਰਚਾ ਕਾਫੀ ਵਧ ਗਈ।

ਦੱਸਣਯੋਗ ਹੈ ਕਿ ਦਸੰਬਰ 2017 'ਚ ਦਿੱਲੀ 'ਚ ਹੋਏ ਸ਼੍ਰੀਲੰਕਾ ਤੇ ਇੰਡੀਆ ਦੇ ਮੈਚ 'ਚ ਮਹਿਮਾਨ ਟੀਮ ਦੇ ਖਿਡਾਰੀਆਂ ਨੂੰ ਤੀਜੇ ਟੈਸਟ ਦੌਰਾਨ ਮਾਸਕ ਪਹਿਨੇ ਦੇਖਿਆ ਗਿਆ ਸੀ। ਧੁੰਧ ਦੇ ਕਾਰਨ 20 ਮਿੰਟ ਲਈ ਮੈਚ ਵੀ ਰੋਕਿਆ ਗਿਆ ਸੀ ਅਤੇ ਉਸ ਸਮੇਂ ਹਵਾ ਦੀ ਗੁਣਵਤਾ 'ਬਹੁਤ ਖਰਾਬ' ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News