ਸਲਮਾਨ ਖਾਨ ਦੀ ਫਿਲਮ ''ਦਬੰਗ 3'' ਦਾ ਟੀਜ਼ਰ ਆਊਟ (ਵੀਡੀਓ)

10/1/2019 3:45:32 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇਸ਼ ਦੇ ਉਨ੍ਹਾਂ ਦਿੱਗਜ ਕਲਾਕਾਰਾਂ 'ਚੋਂ ਇਕ ਹਨ, ਜਿੰਨ੍ਹਾਂ ਦੇ ਨਾਂ ਤੋਂ ਹੀ ਸ਼ੋਅਜ਼ ਹਾਊਸਫੁੱਲ ਹੋ ਜਾਂਦੇ ਹਨ। 'ਭਾਰਤ' ਫਿਲਮ ਨਾਲ ਸਾਰਿਆਂ ਦੇ ਦਿਲਾਂ 'ਤੇ ਛੂਹਣ ਵਾਲੇ ਸਲਮਾਨ 'ਦਬੰਗ 3' ਨਾਲ ਹਰ ਕਿਸੇ ਦੇ ਹੋਸ਼ ਉਡਾਉਣ ਵਾਲੇ ਹਨ। ਇਹ ਫਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਅਤੇ ਚੁਲਬੁਲ ਪਾਂਡੇ ਦਾ ਅੱਜ ਤੋਂ ਹਰ ਪਾਸੇ ਸਵਾਗਤ ਹੋਣ ਵਾਲਾ ਹੈ। ਜੀ ਹਾਂ, ਫਿਲਮ ਦਾ ਪ੍ਰਮੋਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦਾ ਛੋਟਾ ਜਿਹਾ ਟੀਜ਼ਰ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

Hello! My name is Chulbul Pandey. Nice to meet you! #Dabangg3WithChulbulPandey @arbaazkhanofficial @aslisona @saieemmanjrekar @prabhudheva @kichchasudeepa @nikhildwivedi25 @skfilmsofficial @saffron_bm

A post shared by Chulbul Pandey (@beingsalmankhan) on Sep 30, 2019 at 11:31pm PDT


ਦੱਸ ਦਈਏ ਕਿ ਸਲਮਾਨ ਦੀ ਕਾਮਯਾਬ ਫ੍ਰੈਂਚਾਇਜ਼ੀ 'ਦਬੰਗ', ਜੋ ਕਿ ਦੇਸ਼ ਭਰ 'ਚ ਕਾਫੀ ਸਫਲ ਰਹੀ ਹੈ। ਫਿਲਮ ਦੇ ਪਹਿਲੇ ਦੋ ਭਾਗ ਦੁਨੀਆ ਭਰ 'ਚ ਚਰਚਾ ਖੱਟ ਚੁੱਕੇ ਹਨ। ਫਿਲਮ ਦਾ ਮੋਸ਼ਨ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਦੇ ਟੀਜ਼ਰ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Dabangg 3 ki deewaangi chaayegi ab Kannada mein bhi. Swagat Toh Karo Humara! #100DaystoDabangg3 @arbaazkhanofficial @aslisona @saieemmanjrekar @prabhudheva @kichchasudeepa @nikhildwivedi25 @skfilmsofficial @saffron_bm #AdityaChowksey

A post shared by Chulbul Pandey (@beingsalmankhan) on Sep 10, 2019 at 11:00pm PDT


ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਇਹ ਪਹਿਲੀ ਫਿਲਮ ਹੋਣ ਵਾਲੀ ਹੈ, ਜੋ ਕਿ ਹਿੰਦੀ ਤੋਂ ਇਲਾਵਾ ਕਈ ਭਾਸ਼ਾਵਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਪ੍ਰਭੂ ਦੇਵਾ ਦੇ ਨਿਰਦੇਸ਼ਨ 'ਚ ਫਿਲਮਾਇਆ ਗਿਆ ਹੈ, ਜਿਸ ਨੂੰ ਸਲਮਾਨ, ਅਰਬਾਜ਼ ਖਾਨ ਤੇ ਨਿਖਿਲ ਅਡਵਾਨੀ ਪ੍ਰੋਡਿਊਸ ਕਰ ਰਹੇ ਹਨ। ਖਾਨ ਫਿਲਮਜ਼ ਦੇ ਬੈਨਰ ਹੇਠ ਇਸ ਨੂੰ 20 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News