''ਟੋਟਲ ਧਮਾਲ'' ''ਚ ਵੱਡਾ ਧਮਾਕਾ, 12 ਕਰੋੜ ਦੇ VFX ਦਾ ਹੋਵੇਗਾ ਇਸਤੇਮਾਲ

8/7/2018 4:52:30 PM

ਮੁੰਬਈ(ਬਿਊਰੋ)— 'ਧਮਾਲ' ਸੀਰੀਜ਼ ਦੀ ਤੀਜੀ ਫਿਲਮ 'ਟੋਟਲ ਧਮਾਲ' ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੀ ਹੈ। ਇਸ ਫਿਲਮ 'ਚ 18 ਸਾਲ ਬਾਅਦ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਸਕ੍ਰੀਨ ਸ਼ੇਅਰ ਕਰ ਰਹੇ ਹਨ। ਇਸ ਫਿਲਮ 'ਚ ਇਨ੍ਹਾਂ ਨਾਲ ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ ਤੇ ਜਾਵੇਦ ਜਾਫਰੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਤਿੰਨ ਮਹੀਨੇ ਪਹਿਲਾ ਮਾਧੁਰੀ ਤੇ ਅਨਿਲ ਨੇ ਫਿਲਮ ਦੇ ਕੁਝ ਹਿੱਸੇ ਦੀ ਸ਼ੂਟਿੰਗ ਕਰ ਲਈ ਹੈ। ਹੁਣ ਖਬਰ ਹੈ ਕਿ ਫਿਲਮ ਦਾ ਪੱਧਰ ਵਧਾਉਣ ਲਈ ਫਿਲਮ 'ਚ 12 ਕਰੋੜ ਦੇ ਵੀ. ਐੱਫ. ਐਕਸ. ਦਾ ਇਸਤੇਮਾਲ ਕਰਨ ਦੀ ਤਿਆਰੀ ਚੱਲ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਇਸ ਨੂੰ ਵੱਡੇ ਪੱਧਰ 'ਤੇ ਬਣਾਉਣਾ ਚਾਹੁੰਦੇ ਹਨ।

PunjabKesari
ਦੱਸਣਯੋਗ ਹੈ ਕਿ ਫਿਲਮ 'ਚ ਵੀ. ਐੱਫ. ਐਕਸ. ਇਸਤੇਮਾਲ ਕਰਨ ਦਾ ਆਈਡੀਆ ਅਜੇ ਦੇਵਗਨ ਦਾ ਹੀ ਹੈ। ਅਜੇ ਫਿਲਮ ਦੇ ਪ੍ਰੋਡਿਊਸਰ ਵੀ ਹਨ, ਜਿਸ ਲਈ ਉਨ੍ਹਾਂ ਨੇ ਆਪਣੀ ਹੀ ਕੰਪਨੀ ਨੂੰ ਸਟੋਰੀ ਬੋਰਡ 'ਤੇ ਕੰਮ ਕਰਨ ਦੀ ਗੱਲ ਕਹੀ ਹੈ, ਜਿਸ ਲਈ ਇੰਦਰ ਨੇ ਫਿਲਮ ਦੇ ਕਈ ਹਿੱਸਿਆਂ ਨੂੰ ਕ੍ਰੋਮਾ 'ਤੇ ਸ਼ੂਟ ਕੀਤਾ ਹੈ। ਫਿਲਮ ਦੇ 60 ਪ੍ਰਤੀਸ਼ਤ ਹਿੱਸੇ 'ਤੇ ਸੀ. ਜੀ. ਆਈ. ਨਾਲ ਕੰਮ ਹੋਵੇਗਾ, ਜਿਸ 'ਤੇ 12 ਕਰੋੜ ਦਾ ਖਰਚ ਆਵੇਗਾ। ਫਿਲਮ ਨੂੰ ਇੰਦਰ ਕੁਮਾਰ ਡਾਇਰੈਕਟ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News