ਲਹਿੰਬਰ ਹੁਸੈਨਪੁਰੀ ਦਾ ਨਵਾਂ ਸਿੰਗਲ ਟਰੈਕ ''ਆਫਟਰ ਮੈਰਿਜ'' ਰਿਲੀਜ਼ (ਵੀਡੀਓ)

4/16/2019 9:25:42 AM

ਜਲੰਧਰ (ਬਿਊਰੋ) — 'ਮਣਕੇ', 'ਦੱਸ ਜਾ ਮੇਲਣੇ', 'ਸਾਡੀ ਗਲੀ', 'ਜੇ ਜੱਟ ਵਿਗੜ ਗਿਆ' ਤੋਂ ਇਲਾਵਾ ਆਪਣੇ ਹਿੱਟ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਲਹਿੰਬਰ ਹੁਸੈਨਪੁਰੀ ਦਾ ਨਵਾਂ ਸਿੰਗਲ ਟਰੈਕ 'ਆਫਟਰ ਮੈਰਿਜ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਲਹਿੰਬਰ ਹੁਸੈਨਪੁਰੀ ਦੇ ਇਸ ਗੀਤ ਨੂੰ ਪ੍ਰੋਡਿਊਸਰ ਸਰਬਜੀਤ ਸਰੋਆ ਵਲੋਂ ਬੈਨਰ ਪਲੈਨਟ ਰਿਕਾਰਡਜ਼ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ ਦੀਪ ਅਲਾਚੌਰੀਆ ਨੇ ਦੱਸਿਆ ਕਿ ਲਹਿੰਬਰ ਹੁਸੈਨਪੁਰੀ ਦੇ ਗੀਤ 'ਆਫਟਰ ਮੈਰਿਜ' ਨੂੰ ਖੁਦ ਮੇਰੇ ਵਲੋਂ ਲਿਖਿਆ ਗਿਆ ਹੈ, ਜਦੋਂਕਿ ਗੀਤ ਦਾ ਸੰਗੀਤ ਦੀਪ ਰੋਇਸੀ ਵਲੋਂ ਤਿਆਰ ਕੀਤਾ ਹੈ। ਲਹਿੰਬਰ ਹੁਸੈਨਪੁਰੀ ਦੇ ਸਿੰਗਲ ਟਰੈਕ 'ਆਫਟਰ ਮੈਰਿਜ' ਦੇ ਵੀਡੀਓ ਦਾ ਖੂਬਸੂਰਤ ਫਿਲਮਾਂਕਣ ਦਵਿੰਦਰ ਮੰਗਰਾਲਾ ਵਲੋਂ ਕੀਤਾ ਗਿਆ ਹੈ। ਇਸ ਦੀ ਪੇਸ਼ਕਸ਼ ਸੱਤੀ ਖੋਖੇਵਾਲੀਆ ਦੀ ਹੈ, ਜੋ ਕਿ ਯੂਟਿਊਬ 'ਤੇ ਚੱਲ ਰਿਹਾ ਹੈ ਤੇ ਜਲਦ ਹੀ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News