ਰਿਲੀਜ਼ ਹੋਇਆ ਸਲਮਾਨ ਖਾਨ ਦੀ ਫਿਲਮ ''ਭਾਰਤ'' ਦਾ ਮੋਸ਼ਨ ਪੋਸਟਰ

4/20/2019 1:56:22 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। 'ਭਾਰਤ' ਫਿਲਮ 'ਚ ਸਲਮਾਨ ਖਾਨ ਦੇ 5 ਲੁੱਕ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸ ਸਾਲ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋਵੇਗੀ। ਸਲਮਾਨ ਖਾਨ ਪਿਛਲੇ 5 ਦਿਨਾਂ ਤੋਂ 'ਭਾਰਤ' ਫਿਲਮ ਦੇ ਲੁੱਕ ਸ਼ੇਅਰ ਕਰ ਰਹੇ ਹਨ। ਅੱਜ ਉਨ੍ਹਾਂ ਨੇ ਮੋਸ਼ਨ ਪੋਸਟਰ ਸ਼ੇਅਰ ਕੀਤੇ ਹਨ। ਇਹ ਪੋਸਟਰ ਸ਼ੇਅਰ ਕਰਦੇ ਉਨ੍ਹਾਂ ਨੇ ਲਿਖਿਆ, ''ਦੇਖੀਏ ਭਾਰਤ ਦਾ ਸਫਰ ਇਸ ਈਦ 'ਤੇ।''

 
 
 
 
 
 
 
 
 
 
 
 
 
 

Dekhiye Bharat ka safar iss EID pe! 🕌#BharatThisEid @bharat_thefilm @aliabbaszafar @atulreellife #BhushanKumar @katrinakaif @tabutiful @apnabhidu @sonalikul @dishapatani @whosunilgrover @norafatehi @iaasifsheikhofficial @nikhilnamit #ReelLifeProduction @skfilmsofficial @tseries.official

A post shared by Salman Khan (@beingsalmankhan) on Apr 19, 2019 at 10:51pm PDT


ਫਿਲਮ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਤੋਂ ਇਲਾਵਾ ਸੁਨੀਲ ਗਰੋਵਰ, ਦਿਸ਼ਾ ਪਾਟਨੀ ਅਤੇ ਤੱਬੂ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਸਲਮਾਨ ਖਾਨ ਨੇ ਪਿਛਲੇ 5 ਦਿਨਾਂ 'ਚ 'ਭਾਰਤ' ਫਿਲਮ ਦੇ 5 ਲੁੱਕ ਸ਼ੇਅਰ ਕੀਤੇ ਹਨ।
ਦੱਸ ਦਈਏ ਕਿ 'ਭਾਰਤ' ਫਿਲਮ 'ਚ ਸਲਮਾਨ ਖਾਨ 18 ਸਾਲ ਦੇ ਲੜਕੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਦੇ ਕਿਰਦਾਰ 'ਚ ਦਿਸਣਗੇ। 'ਭਾਰਤ' 'ਚ ਸਲਮਾਨ ਖਾਨ 6 ਵੱਖ-ਵੱਖ ਲੁੱਕ 'ਚ ਨਜ਼ਰ ਆਵੇਗਾ। ਇਹ ਫਿਲਮ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਵੀ ਇਕ ਵੱਖਰੇ ਅੰਦਾਜ਼ 'ਚ ਦੇਖਣ ਨੂੰ ਮਿਲਣਗੇ।

 
 
 
 
 
 
 
 
 
 
 
 
 
 

Har muskurate chahre ke peeche dard chupa hota hai aur wahi dard aapko zinda rakhta hai! 💪🏻 #BharatKaVaada @bharat_thefilm @aliabbaszafar @atulreellife #BhushanKumar @katrinakaif @tabutiful @apnabhidu @sonalikul @dishapatani @whosunilgrover @norafatehi @iaasifsheikhofficial @nikhilnamit @reellifeproduction @skfilmsofficial @tseries.official

A post shared by Salman Khan (@beingsalmankhan) on Apr 18, 2019 at 10:31pm PDT


'ਭਾਰਤ' ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜਫਰ ਕਰ ਰਹੇ ਹਨ। ਅਲੀ ਅੱਬਾਸ ਤੇ ਸਲਮਾਨ ਖਾਨ ਦੀ ਜੋੜੀ ਤੀਜੀ ਵਾਰ ਇਕੱਠੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾ ਦੋਵਾਂ ਨੇ 'ਸੁਲਤਾਨ' ਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਫਿਲਮਾਂ ਬਣਾਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਵੇਂ ਫਿਲਮਾਂ ਦੀ ਤਰ੍ਹਾਂ ਇਹ ਫਿਲਮ ਵੀ ਸੁਪਰਹਿੱਟ ਹੋਵੇਗੀ। ਫਿਲਮ ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News