ਆਸਕਰ ਲਈ ਭਾਰਤ ਨੇ ਭੇਜਿਆ ‘ਗਲੀ ਬੁਆਏ’ ਦਾ ਨਾਂ

9/22/2019 9:57:55 AM

ਮੁੰਬਈ(ਬਿਊਰੋ)- ਅਭਿਨੇਤਾ ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਜ਼ੋਇਆ ਅਖਤਰ ਦੀ ਫਿਲਮ ‘ਗਲੀ ਬੁਆਏ’ ਨੂੰ 92ਵੇਂ ਅਕਾਦਮੀ ਪੁਰਸਕਾਰ ’ਚ ਅੰਤਰਰਾਸ਼ਟਰੀ ਫੀਚਰ ਫਿਲਮ ਵਰਗ ’ਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਫੈੱਡਰੇਸ਼ਨ ਆਫ ਇੰਡੀਆ (ਐੱਫ. ਐੱਫ. ਆਈ.) ਨੇ ਸ਼ਨੀਵਾਰ ਇਸ ਦਾ ਐਲਾਨ ਕੀਤਾ।


ਐੱਫ. ਐੱਫ. ਆਈ. ਦੇ ਜਨਰਲ ਸਕੱਤਰ ਸੁਪਰਣ ਸੇਨ ਨੇ ਦੱਸਿਆ,‘‘ਫਿਲਮ ‘ਗਲੀ ਬੁਆਏ’ ਇਸ ਸਾਲ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਇਸ ਸਾਲ ਤਕਰੀਬਨ 27 ਫਿਲਮਾਂ ਦੌੜ ’ਚ ਸਨ ਪਰ ਸਰਬਸੰਮਤੀ ਨਾਲ ‘ਗਲੀ ਬੁਆਏ’ ਨੂੰ ਚੁਣਿਆ ਗਿਆ। ਮੰਨੀ-ਪ੍ਰਮੰਨੀ ਅਭਿਨੇਤਰੀ ਅਤੇ ਫਿਲਮਕਾਰ ਅਪਰਣਾ ਸੇਨ ਇਸ ਸਾਲ ਦੀ ਚੋਣ ਕਮੇਟੀ ਦੀ ਪ੍ਰਧਾਨ ਸੀ। ਰਿਤੇਸ਼ ਸਿੰਧਵਾਨੀ ਅਤੇ ਫਰਹਾਨ ਅਖਤਰ ਨੇ ‘ਗਲੀ ਬੁਆਏ’ ਦਾ ਨਿਰਮਾਣ ਕੀਤਾ ਹੈ, ਜਿਸ ’ਚ ਰਣਵੀਰ ਸਿੰਘ ਨੇ ਇਕ ਉੱਭਰਦੇ ਹੋਏ ਰੈਪਰ ਦੀ ਭੂਮਿਕਾ ਨਿਭਾਈ ਹੈ। ਇਸ ਸਾਲ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਫਿਲਮ ਦਾ ਵਰਲਡ ਪ੍ਰੀਮੀਅਰ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News